ਗੁਰਦਾਸਪੁਰ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਇਲਾਕੇ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸਾਬਕਾ ਫੌਜੀ ਨੇ ਆਪਣੀ ਹੀ ਪਤਨੀ ਤੇ ਸੱਸ ਦਾ ਕਤਲ ਕਰ ਦਿੱਤਾ ਤੇ ਮਗਰੋਂ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਜਦੋਂ ਪੁਲਿਸ ਨੂੰ ਸੂਚਨਾ ਮਿਲੀ ਕਿ ਸਾਬਕਾ ਫੌਜੀ ਨੇ ਆਪਣੀ ਸੱਸ ਤੇ ਪਤਨੀ ਦਾ ਕਤਲ ਕੀਤਾ ਹੈ ਤਾਂ ਉਹ ਮੌਕੇ ‘ਤੇ ਪਹੁੰਚੀ। ਉਸ ਸਮੇਂ ਸਾਬਕਾ ਫੌਜੀ ਪੌੜੀਆਂ ਵਿਚ ਬੈਠ ਸੀ ਤੇ ਉਸ ਕੋਲ ਅਸਲਾ ਵੀ ਮੌਜੂਦ ਸੀ। ਪੁਲਿਸ ਵੱਲੋਂ ਸਾਬਕਾ ਫੌਜੀ ਨੂੰ ਸਰੰਡਰ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਸਾਬਕਾ ਫੌਜੀ ਨੇ ਖੁਦ ਨੂੰ ਗੋਲੀ ਮਾਰ ਲਈ।

ਪੁਲਿਸ ਨੇ ਸਾਬਕਾ ਫੌਜੀ ਨਾਲ ਮੀਡੀਆ ਸਾਹਮਣੇ ਗੱਲਬਾਤ ਕੀਤੀ ਤੇ ਸਮਝਾਇਆ ਕਿ ਅਸਲਾ ਥੱਲੇ ਰੱਖ ਕੇ ਸਰੰਡਰ ਕਰ ਦੇ। ਤੂੰ ਸੇਫ ਹੈ। ਆਰਾਮ ਨਾਲ ਬੈਠ ਕੇ ਪਿਆਰ ਨਾਲ ਸਾਡੀ ਨਾਲ ਗੱਲ ਕਰ ਪਰ ਉਕਤ ਫੌਜੀ ਵੱਲੋਂ ਖੁਦਕੁਸ਼ੀ ਕਰ ਲਈ ਗਈ। ਸਾਬਕਾ ਫੌਜੀ ਏਕੇ-47 ਰਾਈਫਲ ਨਾਲ ਪੌੜੀਆਂ ਵਿਚ ਬੈਠ ਗਿਆ। ਐੱਸਐੱਸਪੀ ਆਦਿਤਯ ਕੁਮਾਰ ਮੌਕੇ ‘ਤੇ ਪਹੁੰਚੇ ਤੇ ਉਨ੍ਹਾਂ ਨੇ ਸਾਬਕਾ ਫੌਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਸਮਝਿਆ ਤੇ ਆਖਿਰ ਵਿਚ ਉਸ ਨੇ ਖੁਦ ਨੂੰ ਗੋਲੀ ਮਾਰ ਲਈ।
ਮੌਕੇ ਉਤੇ ਪੁਲਿਸ ਦੇ ਆਲਾ ਅਧਿਕਾਰੀ ਮੌਜੂਦ ਸਨ। ਪੁਲਿਸ ਵੱਲੋਂ ਸਾਬਕਾ ਫੌਜੀ ਨੂੰ ਘੇਰਾ ਪਾਇਆ ਗਿਆ। ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਵੱਲੋਂ ਪਤਨੀ ਤੇ ਸੱਸ ਦਾ ਕਤਲ ਕਿਉਂ ਕੀਤਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।