ਗੁਰਦਾਸਪੁਰ, 24 ਦਸੰਬਰ
ਭਾਰਤ-ਪਾਕਿ ਸਰਹੱਦ ‘ਤੇ ਸੰਘਣੀ ਧੁੰਦ ਦਾ ਲਾਹਾ ਲੈਂਦਿਆਂ ਦੋ ਪਾਕਿਸਤਾਨੀ ਡਰੋਨਾਂ ਨੇ ਬੁੱਧਵਾਰ ਦੇਰ ਰਾਤ ਨੂੰ ਭਾਰਤੀ ਸਰਹੱਦ ’ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਬੀਐੱਸਐੱਫ ਦੇ ਜਵਾਨਾਂ ਦੇ ਤੁਰੰਤ ਜਵਾਬੀ ਕਾਰਵਾਈ ਕੀਤੀ। ਪਰ ਦੋਵੇਂ ਡਰੋਨ ਦੋ ਮਿੰਟ ਤੋਂ ਵੀ ਘੱਟ ਸਮੇਂ ਲਈ ਭਾਰਤੀ ਸਰਹੱਦ ਵਿਚ ਰਹਿਣ ਵਿਚ ਕਾਮਯਾਬ ਹੋਏ ਅਤੇ ਵਾਪਸ ਚਲੇ ਗਏ। ਡਰੋਨ ਰੋਸੇ ਬਾਰਡਰ ਪੋਸਟ ਤੇ ਡਰੋਨ ਚੰਦੂ ਵਡਾਲਾ ਬੀਓਪੀ ਤੋਂ ਭਾਰਤੀ ਹੱਦ ਵਿੱਚ ਦਾਖਲ ਹੋਏ। ਬੀਐੱਸਐੱਫ ਦੇ ਜਵਾਨਾਂ ਨੇ ਇਨ੍ਹਾਂ ਨੂੰ ਭਜਾਉਣ ਲਈ ਕਰੀਬ 63 ਗੋਲੀਆਂ ਚਲਾਈਆਂ।