ਗੁਰਦਾਸਪੁਰ, 1 ਦਸੰਬਰ
ਗੁਰਦਾਸਪੁਰ ਪੁਲੀਸ ਨੇ ਦੀਨਾਨਗਰ ਨੇੜੇ 1 ਕਿਲੋ ਆਰਡੀਐੱਕਸ ਬਰਾਮਦ ਕੀਤਾ ਹੈ। ਪੁਲੀਸ ਨੇ ਦੱਸਿਆ ਧਮਾਕਾਖੇਜ਼ ਸਮੱਗਰੀ ਨਾਲ ਕਾਬੂ ਕੀਤੇ ਗਏ ਸੁਖਵਿੰਦਰ ਸਿੰਘ (29) ਦੇ ਪਾਕਿਸਤਾਨ ਨਾਲ ਸਬੰਧ ਹਨ। ਉਸ ਪਾਸੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਅੰਮ੍ਰਿਤਸਰ ਜ਼ਿਲ੍ਹੇ ਦੇ ਲੋਪੋਕੇ ਥਾਣਾ ਖੇਤਰ ਅਧੀਨ ਪਿੰਡ ਕੱਕੜ ਦਾ ਵਸਨੀਕ ਹੈ।