ਗੁਰਦਾਸਪੁਰ, 18 ਅਗਸਤ
ਇਸ ਜ਼ਿਲ੍ਹੇ ਦੇ 38 ਹੋਰ ਪਿੰਡ ਪਾਣੀ ਦੀ ਮਾਰ ਹੇਠ ਆਉਣ ਕਾਰਨ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਕੁੱਲ ਗਿਣਤੀ 90 ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਦੀ ਗਿਣਤੀ 52 ਸੀ। 30,000 ਲੋਕ ਬੇਘਰ ਹੋ ਗਏ ਹਨ। ਕੁੱਲ 90 ਪਿੰਡਾਂ ਵਿੱਚ ਫਸਲਾਂ ਦਾ ਨੁਕਸਾਨ ਹੋਇਆ ਹੈ। ਪ੍ਰਸ਼ਾਸਨ ਨੇ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਡਾਕਟਰਾਂ ਦੀਆਂ 15 ਟੀਮਾਂ ਭੇਜੀਆਂ ਹਨ।