ਨਿਊਯਾਰਕ:ਭਾਰਤ ਦੇ ਪ੍ਰਜਨੇਸ਼ ਗੁਣੇਸ਼ਵਰਨ ਨੇ ਕੈਨੇਡਾ ਦੇ ਬਾਇਡਨ ਸ਼ਨਰ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਲੀਫਾਇਰਜ਼ ਦੇ ਦੂਜੇ ਦੌਰ ਵਿੱਚ ਦਾਖ਼ਲਾ ਲੈ ਲਿਆ ਹੈ। ਵਿਸ਼ਵ ਦੇ 156ਵੇਂ ਨੰਬਰ ਦੇ ਗੁਣੇਸ਼ਵਰਨ ਨੇ ਵਿਸ਼ਵ ਦੇ 232ਵੇਂ ਨੰਬਰ ਦੇ ਕੈਨੇਡਿਆਈ ਖਿਡਾਰੀ ਨੂੰ ਇੱਕ ਘੰਟੇ 37 ਮਿੰਟ ਤੱਕ ਚੱਲੇ ਮੈਚ ਵਿੱਚ 6-4, 7-6 ਨਾਲ ਹਰਾਇਆ। 31 ਸਾਲਾ ਭਾਰਤੀ ਖਿਡਾਰੀ ਦਾ ਅਗਲਾ ਮੁਕਾਬਲਾ ਅਮਰੀਕਾ ਦੇ ਹੀ ਕ੍ਰਿਸਟੋਫਰ ਇਯੂਬੈਕਸ ਨਾਲ ਹੋਵੇਗਾ। ਗੁਣੇਸ਼ਵਰਨ ਨੇ 2019 ਵਿੱਚ ਇਸ ਟੂਰਨਾਮੈਂਟ ਦੇ ਮੁੱਖ ਡਰਾਅ ਵਿੱਚ ਥਾਂ ਬਣਾਈ ਸੀ। ਉਦੋਂ ਉਹ ਪਹਿਲੇ ਦੌਰ ਵਿੱਚ ਰੂਸ ਦੇ ਦਾਨਿਲ ਮੇਦਵੇਦੇਵ ਤੋਂ ਹਾਰ ਗਏ ਸੀ। ਸਿੰਗਲ ਪੁਰਸ਼ ਮੁਕਾਬਲੇ ਵਿੱਚ ਹੁਣ ਭਾਰਤ ਦੀ ਉਮੀਦ ਗਣੇਸ਼ਵਰਨ ’ਤੇ ਟਿਕੀ ਹੋਈ ਹੈ।