ਨਵੀਂ ਦਿੱਲੀ, 6 ਦਸੰਬਰ
ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇ ਅੱਜ ਦਾਅਵਾ ਕੀਤਾ ਹੈ ਕਿ ਗੁਜਰਾਤ ਪੁਲੀਸ ਨੇ ਉਸ ਦੇ ਬੁਲਾਰੇ ਸਾਕੇਤ ਗੋਖਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਾਰਟੀ ਨੇ ਇਸ ਗ੍ਰਿਫਤਾਰੀ ਨੂੰ ‘ਸਿਆਸੀ ਬਦਲਾਖੋਰੀ’ ਦੀ ਕਾਰਵਾਈ ਕਰਾਰ ਦਿੱਤਾ ਹੈ। ਗੋਖਲੇ ਨੇ ਸੋਮਵਾਰ ਰਾਤ 9 ਵਜੇ ਨਵੀਂ ਦਿੱਲੀ ਤੋਂ ਜੈਪੁਰ ਲਈ ਉਡਾਣ ਭਰੀ ਸੀ ਪਰ ਜਦੋਂ ਉਹ ਜੈਪੁਰ ‘ਚ ਉਤਰੇ ਤਾਂ ਰਾਜਸਥਾਨ ਦੇ ਹਵਾਈ ਅੱਡੇ ‘ਤੇ ਗੁਜਰਾਤ ਪੁਲੀਸ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ। ਪਾਰਟੀ ਦਾ ਕਹਿਣਾ ਹੈ ਕਿ ਮੋਰਬੀ ਪੁਲ ਢਹਿਣ ‘ਤੇ ਸਾਕੇਤ ਦੇ ਟਵੀਟ ਕਾਰਨ ਅਹਿਮਦਾਬਾਦ ਸਾਈਬਰ ਸੈੱਲ ‘ਚ ਝੂਠਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੌਰਾਨ ਜੈਪੁਰ ਏਅਰਪੋਰਟ ਥਾਣੇ ਦੇ ਇੰਚਾਰਜ ਦਿਗਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।