ਅਹਿਮਦਾਬਾਦ, 8 ਮਈ

ਇਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਦੌਰਾਨ ਅੱਜ ਗੁਜਰਾਤ ਟਾਈਟਨਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 56 ਦੌੜਾਂ ਨਾਲ ਮਾਤ ਦਿੱਤੀ। ਗੁਜਰਾਤ ਟਾਈਟਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੋ ਵਿਕਟਾਂ ਦੇ ਨੁਕਸਾਨ ’ਤੇ 227 ਦੋੜਾਂ ਬਣਾਈਆਂ। ਇਸ ਮਗਰੋਂ ਟੀਮ ਨੇ ਮੇਜ਼ਬਾਨ ਲਖਨਊ ਸੁਪਰ ਜਾਇੰਟਸ ਨੂੰ ਨਿਰਧਾਰਤ 20 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 171 ਦੌੜਾਂ ’ਤੇ ਸਮੇਟ ਦਿੱਤਾ ਤੇ ਮੈਚ ਜਿੱਤ ਲਿਆ। ਲਖਨਊ ਟੀਮ ਦੇ ਖ਼ਿਡਾਰੀ ਕੁਇੰਟਨ ਡੀ ਕੋਕ ਨੇ ਸਭ ਤੋਂ ਵੱਧ 70 ਦੌੜਾਂ ਬਣਾਈਆਂ। ਉਸ ਨੇ 41 ਗੇਂਦਾ ਦਾ ਸਾਹਮਣਾ ਕੀਤਾ। ਗੁਜਰਾਤ ਟਾਈਟਨਜ਼ ਦੇ ਖਿਡਾਰੀ ਮੋਹਿਤ ਸ਼ਰਮਾ ਨੇ ਚਾਰ ਓਵਰਾਂ ਵਿੱਚ ਲਖਨਊ ਟੀਮ ਦੇ ਚਾਰ ਖਿਡਾਰੀਆਂ ਨੂੰ ਆਊਟ ਕੀਤਾ। ਇਨ੍ਹਾਂ ਖਿਡਾਰੀਆਂ ਨੇ ਟੀਮ ਲਈ 29 ਦੌੜਾਂ ਦਾ ਯੋਗਦਾਨ ਦਿੱਤਾ। ਵੇਰਵਿਆਂ ਅਨੁਸਾਰ ਗੁਜਰਾਤ ਟਾਈਟਨਜ਼ ਨੇ ਮੈਚ ਵਿੱਚ ਦਮਦਾਰ ਸ਼ੁਰੂਆਤ ਕੀਤੀ ਤੇ ਟੀਮ ਦੇ ਖਿਡਾਰੀ ਰਿਦਿਮਨ ਸਾਹਾ ਨੇ 43 ਗੇਂਦਾਂ ਦਾ ਸਾਹਮਣਾ ਕਰਦਿਆਂ 81 ਦੌੜਾਂ ਬਣਾਈਆਂ ਅਤੇ ਸ਼ੁਭਮਨ ਗਿੱਲ ਨੇ 51 ਗੇਂਦਾਂ ਦਾ ਸਾਹਮਣਾ ਕਰਦਿਆਂ 94 ਦੌੜਾਂ ਬਣਾਈਆਂ ਤੇ ਨਾਬਾਦ ਰਿਹਾ। ਟੀਮ ਨੇ ਪਾਵਰਪਲੇਅ ਦੌਰਾਨ ਕੁੱਲ 78 ਦੌੜਾਂ ਬਣਾਈਆਂ।