ਨਵੀਂ ਦਿੱਲੀ, 4 ਦਸੰਬਰ
ਸਿੰਘੂ ਬਾਰਡਰ ’ਤੇ ਚੱਲ ਰਹੇ ਧਰਨੇ ਵਿੱਚ ਗਾਇਕ ਤੇ ਮਾਡਲਿੰਗ ਖੇਤਰ ਦੀਆਂ ਹਸਤੀਆਂ ਵੱਲੋਂ ਸ਼ਮੂਲੀਅਤ ਕੀਤੀ ਜਾਰੀ ਹੈ। ਗਾਇਕਾਂ ਨਿਸ਼ਾਵਨ ਭੁੱਲਰ, ਮਹਿਤਾਬ ਵਿਰਕ ਨੇ ਅੱਜ ਸਿੰਘੂ ਵਿਖੇ ਨੌਵੇਂ ਦਿਨ ਵਿੱਚ ਦਾਖ਼ਲ ਹੋ ਗੲੇ ਇਸ ਧਰਨੇ ਵਿੱਚ ਚੁੱਪ-ਚਾਪ ਸ਼ਮੂਲੀਅਤ ਕੀਤੀ। ਜਗਦੇਵ ਸਿੰਘ ਖੁੱਡੀਆਂ ਦੇ ਪੋਤੇ ਅਮਤੀਪ ਸਿੰਘ ਟਿਮਾ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਤੇ ਮੌਜੂਦਾ ਵਿਦਿਆਰਥੀਆਂ ਨਾਲ ਧਰਨੇ ਵਿੱਚ ਸ਼ਾਮਲ ਹੋਏ। ਇਹ ਨੌਜਵਾਨ ਆਗੂ ਇਸ ’ਵਰਸਿਟੀ ਦੀਆਂ ਯੂਨੀਅਨ ਚੋਣਾਂ ਵੀ ਲੜ ਚੁੱਕੇ ਹਨ। ਮਾਡਲਿੰਗ ਖੇਤਰ ਦੇ ਸੋਨੀਆ ਮਾਨ ਤੇ ਰਾਮਪੁਰ (ਯੂਪੀ) ਦੇ ਬਿਲਾਸਪੁਰ ਟਿਕ-ਟਾਕ ਅਦਾਕਾਰ ਹਰਪਾਲ ਧਾਲੀਵਾਲ ਵੀ ਤਿੰਨ ਦਿਨਾਂ ਤੋਂ ਸ਼ਾਮਲ ਹੋ ਰਹੇ ਹਨ।