ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਨੇ ਚੰਡੀਗੜ੍ਹ (ਯੂਟੀ) ਦੇ ਐੱਸ.ਐੱਸ.ਪੀ. ਨੂੰ ਲਿੱਖਣ ਤੋਂ ਬਾਅਦ ਹੁਣ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਚਿੱਠੀ ਲਿਖੀ ਹੈ। ਚਿੱਠੀ ਲਿਖ ਕੇ ਪੁਲਿਸ ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਓਹਨਾ ਨੇ 25 ਜੂਨ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਘਰ ‘ਚ ਦਾਖਲ ਹੋਣ ਦੇ ਇਲਜ਼ਾਮ ਲਾਏ ਹਨ।

ਗਨੀਵ ਕੌਰ ਨੇ ਲਿਖਿਆ ਕਿ 25 ਜੂਨ 2025 ਨੂੰ ਸਿਵਲ ਕੱਪੜਿਆਂ ‘ਚ 20 ਦੇ ਕਰੀਬ ਮੁਲਾਜ਼ਮ ਮੇਰੇ ਘਰ ਵਿੱਚ ਦਾਖਲ ਹੋਏ ਜਿਨਾਂ ਨੇ ਮੌਕੇ ਤੇ ਮੌਜੂਦ ਮੇਰੇ ਬਜ਼ੁਰਗ ਅਤੇ ਬਿਮਾਰ ਮਾਤਾ ਜੀ ਨੂੰ ਅਤੇ ਪਰਿਵਾਰ ਦੇ ਸਹਾਇਕ ਮੁਲਾਜ਼ਮਾਂ ਨੂੰ ਤੰਗ ਪਰੇਸ਼ਾਨ ਕੀਤਾ। ਧੀਆਂ ਭੈਣਾਂ ਦੀ ਇੱਜ਼ਤਾਂ ਦੇ ਰਾਖੇ ਅਖਵਾਉਣ ਵਾਲੇ ਪੰਜਾਬੀ ਅੱਜ ਬਜ਼ੁਰਗਾਂ ਮਹਿਲਾ ਨੂੰ ਅਪਮਾਨਿਤ ਕਰ ਰਹੇ ਹਨ। ਸਾਡੇ ਵਕੀਲ ਸਾਬ੍ਹ ਵੱਲੋਂ ਪਛਾਣ ਪੱਤਰ ਮੰਗਣ ‘ਤੇ ਸਿਰਫ਼ SSP ਅਰੁਣ ਸੈਣੀ ਨੇ ਆਪਣੀ ਪਛਾਣ ਦੱਸੀ।
ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਦੀ ਰੇਡ ਦੌਰਾਨ ਘਰ ਵਿੱਚ ਮੈਂ ਵੀ ਮੌਜੂਦ ਨਹੀਂ ਸੀ ਅਤੇ ਕੋਈ ਮਰਦ ਮੈਂਬਰ ਵੀ ਮੌਜੂਦ ਨਹੀਂ ਸੀ। ਇਸ ਦੇ ਬਾਵਜੂਦ ਪੁਲਿਸ ਨੇ ਘਰ ਵਿੱਚ ਹੁੱਲੜਬਾਜ਼ੀ ਕੀਤੀ ਅਤੇ ਸਮਾਨ ਦੀ ਤਲਾਸ਼ੀ ਲਈ। ਬਿਕਰਮ ਮਜੀਠੀਆ ‘ਤੇ ਸਾਰੀ ਕਾਰਵਾਈ ਸਿਰਫ਼ ਇਸ ਕਰਕੇ ਹੋ ਰਹੀ ਹੈ ਕਿ ਉਹ ਪੰਜਾਬ ਦੇ ਖੈਰ-ਖਵਾਹ ਹਨ ਅਤੇ ਪੰਜਾਬੀਆਂ ਦੇ ਮੁੱਦਿਆਂ ‘ਤੇ ਹਮੇਸ਼ਾ ਆਵਾਜ਼ ਬੁਲੰਦ ਕਰਦੇ ਹਨ। ਵਿਧਾਇਕ ਗਨੀਵ ਕੌਰ ਮਜੀਠੀਆ ਨੇ ਸਪੀਕਰ ਕੁਲਟਰ ਸਿੰਘ ਸੰਧਵਾਂ ਨੂੰ ਚਿੱਠੀ ਲਿਖੇ ਕੇ ਮੰਗ ਕੀਤੀ ਕਿ 25 ਜੂਨ ਨੂੰ ਪੁਲਿਸ ਵੱਲੋਂ ਮੇਰੇ ਬੱਚਿਆਂ, ਬਜ਼ੁਰਗ ਮਾਤਾ ਜੀ ਅਤੇ ਪਰਿਵਾਰ ਨਾਲ ਸੰਬੰਧਿਤ ਕਰਮਚਾਰੀਆਂ ਦੇ ਕੀਤੇ ਅਪਮਾਨ ਦਾ ਤੁਰੰਤ ਨੋਟਿਸ ਲਿਆ ਜਾਵੇ ਅਤੇ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੀ ਹਾਂ।