ਨਵੀਂ ਦਿੱਲੀ, 24 ਜਨਵਰੀ

ਇਸ ਵਾਰ ਕੌਮੀ ਰਾਜਧਾਨੀ ਵਿਚ 26 ਜਨਵਰੀ ਨੂੰ ਹੋਣ ਵਾਲੀ ਪਰੇਡ ਵਿਚ ਕਰੋਨਾ ਰੋਕੂ ਟੀਕਿਆਂ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵੀ ਪਰੇਡ ਵਿਚ ਸ਼ਾਮਲ ਹੋਣ ’ਤੇ ਪਾਬੰਦੀ ਲਾਈ ਗਈ ਹੈ। ਇਹ ਹਦਾਇਤਾਂ ਅੱਜ ਦਿੱਲੀ ਪੁਲੀਸ ਨੇ ਕਰੋਨਾ ਦੇ ਵਧਦੇ ਹੋਏ ਕੇਸਾਂ ਦੇ ਮੱਦੇਨਜ਼ਰ ਜਾਰੀ ਕੀਤੀਆਂ। ਦਿੱਲੀ ਪੁਲੀਸ ਨੇ ਟਵੀਟ ਕਰ ਕੇ ਕਿਹਾ ਕਿ ਕਰੋਨਾ ਰੋਕੂ ਟੀਕਿਆਂ ਦੀਆਂ ਦੋਵੇਂ ਡੋਜ਼ਾਂ ਲੱਗੇ ਵਿਅਕਤੀ ਆਪਣੇ ਸਰਟੀਫਿਕੇਟ ਰਾਜਪਥ ਵਿਚ ਹੋਣ ਵਾਲੇ ਸਮਾਗਮ ਵਿਚ ਸ਼ਾਮਲ ਹੋਣ ਲਈ ਦਿਖਾਉਣਗੇ। ਸਰਟੀਫਿਕੇਟ ਤੋਂ ਬਿਨਾਂ ਕਿਸੇ ਨੂੰ ਵੀ ਦਾਖਲਾ ਨਹੀਂ ਦਿੱਤਾ ਜਾਵੇਗਾ।