ਟੋਕੀਓ:ਓਲੰਪਿਕ ਵਿੱਚ ਜਿੱਤਣ ਵਾਲੇ ਖਿਡਾਰੀ ਕਰੋਨਾ ਤੋਂ ਬਚਣ ਲਈ ਖੁਦ ਆਪਣੇ ਗਲੇ ਵਿੱਚ ਤਗਮੇ ਪਾਉਣਗੇ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨੇ ਇਸ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ, ‘‘ਤਗਮੇ ਖਿਡਾਰੀਆਂ ਨੂੰ ਟ੍ਰੇਅ ਵਿੱਚ ਪੇਸ਼ ਕੀਤੇ ਜਾਣਗੇ ਅਤੇ ਫਿਰ ਉਹ ਤਗਮੇ ਖੁਦ ਆਪਣੇ ਗਲੇ ਵਿੱਚ ਪਾਉਣਗੇ।’’ ਉਨ੍ਹਾਂ ਦੱਸਿਆ ਕਿ ਟ੍ਰੇਅ ਵਿੱਚ ਤਗਮੇ ਰੱਖਣ ਵਾਲੇ ਵਿਅਕਤੀ ਨੇ ਦਸਤਾਨੇ ਪਾਏ ਹੋਣਗੇ। ਇਸ ਤੋਂ ਇਲਾਵਾ ਕੋਈ ਵੀ ਇੱਕ ਦੂਸਰੇ ਨਾਲ ਹੱਥ ਨਹੀਂ ਮਿਲਾਏਗਾ ਅਤੇ ਨਾ ਹੀ ਕੋਈ ਕਿਸੇ ਨੂੰ ਗਲੇ ਲਗਾਏਗਾ।