ਨਵੀਂ ਦਿੱਲੀ, 11 ਜਨਵਰੀ

ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਮਾਰਚ 2021 ਨੂੰ ਸਮਾਪਤ ਹੋਏ ਵਿੱਤੀ ਵਰ੍ਹੇ ਨੂੰ ਲੈ ਕੇ ਕੰਪਨੀਆਂ ਲਈ ਆਮਦਨ ਕਰ ਰਿਟਰਨ ਭਰਨ ਦੀ ਅੰਤਿਮ ਮਿਤੀ ਵਧਾ ਕੇ 15 ਮਾਰਚ ਕਰ ਦਿੱਤੀ ਹੈ। ਇਸੇ ਤਰ੍ਹਾਂ ਵਿੱਤੀ ਵਰ੍ਹੇ 2020-21 ਦੇ ਲਈ ਕਰ ਆਡਿਟ ਰਿਪੋਰਟ ਅਤੇ ‘ਟਰਾਂਸਫਰ ਪ੍ਰਾਸਿੰਗ ਆਡਿਟ ਰਿਪੋਰਟ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ ਵੀ ਵਧਾ ਕੇ 15 ਫਰਵਰੀ ਕਰ ਦਿੱਤੀ ਗਈ ਹੈ। ਇਹ ਤੀਸਰਾ ਮੌਕਾ ਹੈ ਜਦੋਂ ਕੰਪਨੀਆਂ ਦੇ ਲਈ ਵਿੱਤੀ ਵਰ੍ਹੇ 2020-21 ਨੂੰ ਲੈ ਕੇ ਆਮਦਨ ਕਰ ਰਿਟਰਨ ਭਰਨ ਦੀ ਤਰੀਕ ਵਧਾਈ ਗਈ ਹੈ। ਮੂਲ ਰੂਪ ਵਿੱਚ ਕੰਪਨੀਆਂ ਵਾਸਤੇ ਆਮਦਨ ਕਰ ਰਿਟਰਨ ਭਰਨ ਦੀ ਆਖਰੀ ਮਿਤੀ 31 ਅਕਤੂਬਰ ਸੀ।