ਮਾਨਚੈਸਟਰ, 29 ਜੁਲਾਈ
ਵੈਸਟ ਇੰਡੀਜ਼ ਨਾਲ ਤੀਜੇ ਤੇ ਆਖ਼ਰੀ ਟੈਸਟ ਮੈਚ ਦੇ ਪੰਜਵੇਂ ਦਿਨ ਅੱਜ ਸਟੂਅਰਟ ਬਰੌਡ ਨੇ ਆਪਣੀ 500ਵੀਂ ਟੈਸਟ ਵਿਕਟ ਹਾਸਲ ਕੀਤੀ। ਉਸ ਨੇ ਇਕ ਕੈਚ ਵੀ ਲਿਆ ਤੇ ਇੰਗਲੈਂਡ ਨੇ 269 ਦੌੜਾਂ ਨਾਲ ਜਿੱਤ ਹਾਸਲ ਕੀਤੀ। ਲੰਚ ਤੱਕ ਵੈਸਟ ਇੰਡੀਜ਼ ਦਾ ਸਕੋਰ ਪੰਜ ਵਿਕਟਾਂ ’ਤੇ 84 ਦੌੜਾਂ ਸੀ। ਮੀਂਹ ਤੋਂ ਪ੍ਰਭਾਵਿਤ ਸਵੇਰ ਦੇ ਸੈਸ਼ਨ ਦੌਰਾਨ ਵੈਸਟ ਇੰਡੀਜ਼ ਨੇ ਤਿੰਨ ਵਿਕਟਾਂ ਗੁਆ ਦਿੱਤੀਆਂ ਤੇ ਸੀਰੀਜ਼ ਬਰਾਬਰ ਕਰਨ ਲਈ ਉਨ੍ਹਾਂ ਨੂੰ 399 ਦੌੜਾਂ ਦਾ ਟੀਚਾ ਮਿਲਿਆ ਹੋਇਆ ਸੀ। ਮਹਿਮਾਨ ਟੀਮ ਨੇ ਸਵੇਰੇ ਦੋ ਵਿਕਟਾਂ ਉਤੇ 10 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। 500 ਵਿਕਟਾਂ ਲੈਣ ਵਾਲੇ ਬਰੌਡ ਸੱਤਵੇਂ ਟੈਸਟ ਕ੍ਰਿਕਟਰ ਹਨ। ਮੰਗਲਵਾਰ ਨੂੰ ਜ਼ਿਆਦਾ ਮੀਂਹ ਪੈਣ ਦੀ ਪਹਿਲਾਂ ਹੀ ਪੇਸ਼ੀਨਗੋਈ ਕੀਤੀ ਗਈ ਸੀ।