ਮੁੰਬਈ, 15 ਮਾਰਚ

ਅਦਾਕਾਰਾ ਗੀਤਾ ਬਸਰਾ ਅਤੇ ਕ੍ਰਿਕਟਰ ਹਰਭਜਨ ਸਿੰਘ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੇ ਘਰ ਜਲਦੀ ਹੀ ਦੂਜਾ ਬੱਚਾ ਜਨਮ ਲੈਣ ਵਾਲਾ ਹੈ। ਗੀਤਾ ਬਸਰਾ (37) ਨੇ ਇੰਸਟਾਗ੍ਰਾਮ ’ਤੇ ਆਪਣੇ ਪਤੀ ਅਤੇ ਚਾਰ ਸਾਲਾਂ ਦੀ ਬੇਟੀ ਹਿਨਾਯਾ ਹੀਰ ਪਲਾਹਾ ਦੀ ਤਸਵੀਰ ਪੋਸਟ ਕੀਤੀ ਹੈ। ਤਸਵੀਰ ’ਚ ਉਨ੍ਹਾਂ ਦੀ ਬੇਟੀ ਇੱਕ ਟੀ-ਸ਼ਰਟ ਫੜੀ ਨਜ਼ਰ ਆ ਰਹੀ ਹੈ, ਜਿਸ ’ਤੇ ਲਿਖਿਆ ਹੈ, ‘ਜਲਦੀ ਹੀ ਵੱਡੀ ਭੈਣ ਬਣਾਂਗੀ।’, ‘ਬਹੁਤ ਜਲਦ। ਜੁਲਾਈ 2021’। ਜ਼ਿਕਰਯੋਗ ਹੈ ਕਿ ਫ਼ਿਲਮ ‘ਦਿ ਟਰੇਨ’ ਨਾਲ ਮਸ਼ਹੂਰ ਹੋਈ ਅਦਾਕਾਰਾ ਗੀਤਾ ਬਸਰਾ ਨੇ ਜਲੰਧਰ ਵਾਸੀ ਕ੍ਰਿਕਟਰ ਹਰਭਜਨ ਸਿੰਘ ਨਾਲ ਸਾਲ 2015 ’ਚ ਵਿਆਹ ਕਰਵਾਇਆ ਸੀ।