ਪਟਿਆਲਾ, 30 ਮਾਰਚ              

32ਵੀਂ ਸੀਨੀਅਰ ਕੌਮੀ ਕੋਰਫਬਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਪੰਜਾਬ ਦੀ ਟੀਮ ਪਲਵਲ (ਹਰਿਆਣਾ) ਰਵਾਨਾ ਹੋ ਗਈ। ਪੰਜਾਬ ਕੋਰਫਬਾਲ ਐਸੋਸੀਏਸ਼ਨ ਦੇ ਸਕੱਤਰ ਪ੍ਰਦੀਪ ਕੁਮਾਰ ਟੋਪਲ ਨੇ ਦੱਸਿਆ ਕੇ ਇਸ ਟੀਮ ਨੂੰ ਪ੍ਰਸਿੱਧ ਸਮਜ ਸੇਵੀ ਸੌਰਭ ਜੈਨ (ਵਰਧਮਾਨ ਹਸਪਤਾਲ) ਨੇ ਰਵਾਨਾ ਕੀਤਾ। ਇਹ ਟੀਮ ਕੋਚ ਰਾਜਪ੍ਰੀਤ ਸਿੰਘ ਦੀ ਅਗਵਾਈ ਵਿੱਚ ਰਵਾਨਾ ਹੋਈ। ਟੀਮ ਵਿੱਚ ਰਿੱਕੀ ਵਾਲਿਆ, ਮੌਸਮ, ਅਰਸ਼, ਹਨੀ, ਗੁਰਪ੍ਰੀਤ, ਹਰਮੀਤ, ਮੰਕਿਤ, ਨਮਨਪ੍ਰੀਤ, ਕੁਲਵਿੰਦਰ ਕੌਰ, ਸੋਨੀਆ, ਸੁਮਨ, ਮੁਨਿੰਦਰ ਕੌਰ, ਹਰਕਰੀਤ ਕੌਰ, ਸੁਖਪ੍ਰੀਤ ਕੌਰ ਤੇ ਮਮਤਾ ਸ਼ਾਮਲ ਹਨ।