ਚੰਡੀਗੜ੍ਹ, 16 ਮਾਰਚ

ਪੰਜਾਬ ਹੈਂਡਬਾਲ ਐਸੋਸੀਏਸ਼ਨ ਵੱਲੋਂ 18 ਮਾਰਚ ਨੂੰ ਸਵੇਰੇ 11 ਵਜੇ ਪਟਿਆਲਾ ਸਥਿਤ ਖਾਲਸਾ ਕਾਲਜ ਵਿੱਚ ਕੌਮੀ ਜੂਨੀਅਰ ਹੈਂਡਬਾਲ ਚੈਪੀਅਨਸ਼ਿਪ(ਲੜਕੇ) ਟੀਮ ਲਈ ਟ੍ਰਾਇਲ ਲਏ ਜਾ ਰਹੇ ਹਨ। ਐਸੋਸੀਏਸ਼ ਨੇ ਬੁਲਾਰੇ ਡਾ. ਜਤਿੰਦਰ ਦੇਵ ਨੇ ਦੱਸਿਆ ਕਿ ਟ੍ਰਾਇਲਾਂ ਵਿੱਚ ਸਿਰਫ਼ ਉਹੀ ਖਿਡਾਰੀ ਹਿੱਸਾ ਲੈ ਸਕਦੇ ਹਨ ਜਿਨ੍ਹਾਂ ਦਾ ਜਨਮ 1 ਜਨਵਰੀ 2001 ਜਾਂ ਉਸ ਤੋਂ ਬਾਅਦ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਚੁਣੇ ਖਿਡਾਰੀ 23 ਤੋਂ 27 ਮਾਰਚ ਤੱਕ ਦਿੱਲੀ ਵਿੱਚ ਹੋ ਰਹੀ 43ਵੀਂ ਜੂਨੀਅਰ (ਲੜਕੇ) ਕੌਮੀ ਹੈਂਡਬਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਟ੍ਰਾਇਲਾਂ ਵਿੱਚ ਹਿੱਸਾ ਲੈਣ ਸਬੰਧੀ ਖਿਡਾਰੀਆਂ ਲਈ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਕੋਵਿਡ-19 ਨਿਯਮਾਂ ਦੀ ਪਾਲਣਾ ਲਾਜ਼ਮੀ ਹੈ। ਚੁਣੇ ਖਿਡਾਰੀਆਂ ਲਈ ਕੌਮੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਣ ਤੋਂ ਪਹਿਲਾਂ ਕਰੋਨਾ ਟੈਸਟ ਕਰਾਉਣਾ ਲਾਜ਼ਮੀ ਹੈ। ਉਹੀ ਖਿਡਾਰੀ ਟੀਮ ਨਾਲ ਜਾਣਗੇ, ਜਿਨ੍ਹਾਂ ਦੀ ਰਿੋਪਰਟ ਨੈਗੇਟਿਵ ਆਵੇਗੀ।