ਨਵੀਂ ਦਿੱਲੀ, 31 ਮਾਰਚ
ਦੇਸ਼ ਵਿਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ 11ਵੀਂ ਜੂਨੀਅਰ ਮਹਿਲਾ ਹਾਕੀ ਕੌਮੀ ਚੈਂਪੀਅਨਸ਼ਿਪ ਮੁਲਤਵੀ ਕਰ ਦਿੱਤੀ ਗਈ ਹੈ। ਹਾਕੀ ਇੰਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਟੂਰਨਾਮੈਂਟ 3 ਤੋਂ 12 ਅਪਰੈਲ ਤੱਕ ਝਾਰਖੰਡ ਦੇ ਸਿਮਡੇਗਾ ਵਿੱਚ ਖੇਡਿਆ ਜਾਣਾ ਸੀ। ਹਾਕੀ ਇੰਡੀਆ ਨੇ ਰਾਜ ਸਰਕਾਰ ਅਤੇ ਸਿਮਡੇਗਾ ਦੇ ਡੀਸੀ ਦੀਆਂ ਹਦਾਇਤਾਂ ਤੋਂ ਬਾਅਦ ਚੈਂਪੀਅਨਸ਼ਿਪ ਮੁਲਤਵੀ ਕਰਨ ਦਾ ਫੈਸਲਾ ਕੀਤਾ।