ਨਵੀਂ ਦਿੱਲੀ, 4 ਜੂਨ
ਕੋਵਿਡ-19 ਕਾਰਨ ਅੱਜ ਵਿਸ਼ਵ ਬੈਡਮਿੰਟਨ ਫੈਡਰੇਸ਼ਨ(ਬੀਡਬਲਿਊਐੱਫ) ਨੇ 11 ਤੋਂ 16 ਅਗਸਤ ਤਕ ਹੋਣ ਵਾਲੇ ਹੈਦਰਾਬਾਦ ਓਪਨ ਟੂਰਨਾਮੈਂਟ ਨੂੰ ਰੱਦ ਕਰ ਦਿੱਤਾ। ਇਹ ਟੂਰਨਾਮੈਂਟ ਬੀਡਬਲਿਊਐੱਫ ਦੇ ਉਸ ਸੋਧੇ ਹੋਏ ਕੈਲੰਡਰ ਦਾ ਹਿੱਸਾ ਸੀ ਜੋ ਕਰੋਨਾ ਮਹਾਮਾਰੀ ਕਾਰਨ ਮਾਰਚ ਵਿੱਚ ਟੂਰਨਾਮੈਂਟ ਰੱਦ ਹੋਣ ਤੋਂ ਬਾਅਦ ਖੇਡ ਦੀ ਬਹਾਲੀ ਲਈ ਬਣਾਇਆ ਗਿਆ ਸੀ।