ਕ੍ਰਾਈਸਟਚਰਚ:
ਨਿਊਜ਼ੀਲੈਂਡ ਦੇ ਆਲਰਾਊਂਡਰ ਕ੍ਰਿਕਟਰ ਕੋਰੀ ਐਂਡਰਸਨ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿੰਦਿਆਂ ਅਮਰੀਕਾ ਦੀ ਮੇਜਰ ਲੀਗ ਕ੍ਰਿਕਟ (ਐੱਮਐੱਲਸੀ) ਨਾਲ ਤਿੰਨ ਸਾਲਾਂ ਦਾ ਕਰਾਰ ਕੀਤਾ ਹੈ। ਉਹ ਕਾਫ਼ੀ ਸਮੇਂ ਤੋਂ ਸੱਟਾਂ ਨਾਲ ਜੂਝ ਰਿਹਾ ਸੀ। ਕੋਰੀ ਐਂਡਰਸਨ ਨੇ ਨਿਊਜ਼ੀਲੈਂਡ ਲਈ 13 ਟੈਸਟ, 49 ਇੱਕ ਦਿਨਾ ਅਤੇ 31 ਟੀ-20 ਮੈਚ ਖੇਡੇ ਹਨ, ਜਿਨ੍ਹਾਂ ਵਿੱਚ ਉਸ ਨੇ 2 ਸੈਂਕੜਿਆਂ ਤੇ 10 ਅਰਧ ਸੈਂਕੜਿਆਂ ਦੀ ਮਦਦ ਨਾਲ 2277 ਦੌੜਾਂ ਬਣਾਈਆਂ। ਉਸ ਨੇ ਇੱਕ ਦਿਨਾ ਮੈਚਾਂ ’ਚ ਸਭ ਤੋਂ ਤੇਜ਼ ਸੈਂਕੜਾ (36 ਗੇਂਦਾਂ ’ਤੇ 100 ਦੌੜਾਂ) ਬਣਾਉਣ ਦਾ ਰਿਕਾਰਡ ਵੀ ਬਣਾਇਆ ਸੀ, ਜਿਸ ਨੂੰ ਬਾਅਦ ’ਚ ਏਬੀ ਡੀਵਿਲੀਅਰਜ਼ (31 ਬਾਲਾਂ ’ਤੇ 100 ਦੌੜਾਂ) ਨੇ ਤੋੜਿਆ ਸੀ।