ਯੇਓਸੂ (ਕੋਰੀਆ), 21 ਜੁਲਾਈ
ਭਾਰਤੀ ਬੈਡਮਿੰਟਨ ਸਟਾਰ ਐੱਚਐੱਸ ਪ੍ਰਣੌਏ ਅੱਜ ਇੱਥੇ ਆਪਣਾ ਦੂਜੇ ਗੇੜ ਦਾ ਮੈਚ ਹਾਂਗਕਾਂਗ ਦੇ ਲੀ ਚੇਊਕ ਯਿਊੁ ਹੱਥੋਂ ਹਾਰ ਕੇ ਕੋਰੀਆ ਓਪਨ ਸੁਪਰ 500 ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਪ੍ਰਣੌਏ ਨੂੰ ਵਿਰੋਧੀ ਤੋਂ 15-21, 21-19, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੱਕ ਹੋਰ ਮੈਚ ਵਿੱਚ ਪ੍ਰਿਯਾਂਸ਼ੂ ਰਾਜਾਵਤ ਜਾਪਾਨ ਦੇ ਕੋਡਾਈ ਨਾਰਾਓਕਾ ਤੋਂ 14-21, 21-18, 17-21 ਨਾਲ ਹਾਰ ਗਿਆ। ਤਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਦੱਖਣੀ ਕੋਰੀਆ ਦੀ ਨਾ ਹਾ ਬੇਕ ਅਤੇ ਹੀ ਸੋ ਲੀ ਤੋਂ 11-21, 4-21 ਨਾਲ ਹਾਰ ਗਈ।