ਫ਼ਰੀਦਕੋਟ, 9 ਮਾਰਚ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਟਕਪੂਰਾ ਗੋਲੀ ਕਾਂਡ ਸਬੰਧੀ ਅੱਜ ਫ਼ਰੀਦਕੋਟ ’ਚ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿਚ ਆਪਣੀ ਜ਼ਮਾਨਤ ਅਰਜ਼ੀ ਦਾਖ਼ਲ ਕਰਵਾਈ ਗਈ ਹੈ। ਅਦਾਲਤ ਵਲੋਂ ਇਸ ਅਰਜ਼ੀ ’ਤੇ 14 ਮਾਰਚ ਨੂੰ ਸੁਣਵਾਈ ਰੱਖੀ ਗਈ ਹੈ।