ਨਵੀਂ ਦਿੱਲੀ, 19 ਅਪਰੈਲ

ਦਿੱਲੀ ਹਾਈ ਕੋਰਟ ਨੇ ਸਾਰੇ ਨਿਊਜ਼ ਚੈਨਲਾਂ ਨੂੰ ਸ਼ਰਧਾ ਵਾਕਰ ਕਤਲ ਦੀ ਚਾਰਜਸ਼ੀਟ ਦੀ ਸਮੱਗਰੀ ਨੂੰ ਪ੍ਰਦਰਸ਼ਤ ਜਾਂ ਪ੍ਰਸਾਰਿਤ ਕਰਨ ਤੋਂ ਰੋਕ ਦਿੱਤਾ ਹੈ। ਹਾਈ ਕੋਰਟ ਨੇ ਕੇਂਦਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕੋਈ ਵੀ ਨਿਊਜ਼ ਚੈਨਲ ਦਿੱਲੀ ਪੁਲੀਸ ਵੱਲੋਂ ਦਾਇਰ ਪਟੀਸ਼ਨ ਦੇ ਨਿਪਟਾਰੇ ਤੱਕ ਸ਼ਰਧਾ ਵਾਕਰ ਕਤਲ ਚਾਰਜਸ਼ੀਟ ਨੂੰ ਪ੍ਰਸਾਰਿਤ ਨਾ ਕਰੇ।