ਸਟਾਰ ਨਿਊਜ਼:- ਸ੍ਰੀ ਗੁਰੂ ਸਿੰਘ ਸਭਾ, ਕੈਮਬ੍ਰਿਜ ਗੁਰਦੁਆਰਾ ਸਾਹਿਬ ਵਿਖੇ ਲੰਘੇ ਵੀਕਐਂਡ ‘ਤੇ ਖ਼ਾਲਸੇ ਦੇ 327ਵੇਂ ਸਿਰਜਣਾ ਦਿਵਸ ਦੇ ਸਬੰਧ ਵਿੱਚ ਤਿੰਨ ਰੋਜ਼ਾ ਸਮਾਗਮ ਹੋਵੇ। 17 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡਪਾਠ ਸਾਹਿਬ ਅਰੰਭ ਹੋਏ। 18 ਅਪ੍ਰੈਲ ਨੂੰ ਖ਼ਾਲਸਾ ਸਿਰਜਣਾ ਦਿਵਸ ਨੂੰ ਮੱੁਖ ਰੱਖਦਿਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਮ੍ਰਿਤ ਸੰਚਾਰ ਹੋਏ, ਜਿਸ ਵਿੱਚ 20 ਤੋਂ ਵੱਧ ਪ੍ਰਾਣੀਆਂ ਵਲੋਂ ਅੰਮ੍ਰਿਤ ਪਾਨ ਕੀਤਾ ਗਿਆ। 19 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਈ, ਉਪਰੰਤ ਸ੍ਰੀ ਅੰਖਡਪਾਠ ਸਾਹਿਬ ਦੇ ਭੋਗ ਪਾਏ ਗਏ ਇਸ ਸਮਾਗਮ ਦੀ ਸੇਵਾ ਚੜਦੀਕਲਾ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਲਈ ਗਈ ਸੀ। ਇਸ ਤੋਂ ਬਾਅਦ ਕੀਰਤਨ ਦੀਬਾਨ ਸਜਾਏ ਗਏ, ਇਸ ਮੌਕੇ ਭਾਈ ਜਰਨੈਲ ਸਿੰਘ ਜੀ ਦੇ ਰਾਗੀ ਜੱਥੇ ਵਲੋਂ ਕੀਰਤਨ ਅਤੇ ਫਿਰ ਬੱਚੀਆਂ ਵਲੋਂ ਸ਼ਬਦ ਗਾਇਨ ਅਤੇ ਬਾਅਦ ਵਿੱਚ ਗੁਰੂਘਰ ਦੇ ਮੱੁਖ ਵਜ਼ੀਰ ਭਾਈ ਕਰਮਜੀਤ ਸਿੰਘ ਜੀ ਵਲੋਂ ਕਥਾ ਵਿਚਾਰ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ ਖ਼ਾਲਸਾ ਸਾਜਨਾ ਦਿਵਸ ਦੇ ਇਤਹਾਸ ਬਾਰੇ ਚਾਨਣਾ ਪਾਇਆ ਕਿ ਕਿਵੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਦੀਬਾਨ ਦੇ ਅਖੀਰ ਵਿੱਚ ਭਾਈ ਬਲਕਾਰ ਸਿੰਘ ਜੀ ਦੇ ਕਵੀਸ਼ਰੀ ਜੱਥੇ ਵਲੋਂ ਵੀ ਗੁਰੂ ਸਾਹਿਬ ਵਲੋਂ ਖ਼ਾਲਸੇ ਦੀ ਸਥਾਪਨਾ ਦਾ ਪ੍ਰਸੰਗ ਸੰਗਤਾਂ ਨਾਲ ਕਵਿਤਾਵਾਂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ।
ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਗੁਰੂ ਘਰ ਦੇ ਮੁੱਖ ਸਕੱਤਰ ਭਾਈ ਹਰਵਿੰਦਰ ਸਿੰਘ ਗਰਚਾ ਵਲੋਂ ਖਾਲਸਾ ਸਿਰਜਣਾ ਦਿਵਸ ਤੇ ਵਿਸਾਖੀ ਦੇ ਪਾਵਨ ਦਿਹਾੜੇ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ ਗਈ ਨਾਲ ਹੀ ਉਨ੍ਹਾਂ ਚੜਦੀਕਲਾ ਸਪੋਰਟਸ ਕਲੱਬ ਦੇ ਸਾਰੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ। ਕੈਮਬ੍ਰਿਜ ਗੁਰਦੁਆਰ ਸਾਹਿਬ ਦੇ ਮੱੁਖ ਸੇਵਾਦਾਰ ਭਾਈ ਸੁੱਖਵਿੰਦਰ ਸਿੰਘ ਸਮਰਾ ਵਲੋਂ ਸਮੂਹ ਸੰਗਤਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਅਤੇ ਸਾਰੇ ਹੀ ਸੇਵਾਦਾਰਾਂ ਅਣਥੱਕ ਸੇਵਾ ਲਈ ਧੰਨਵਾਦ ਕੀਤਾ। ਸਮਾਗਮ ਵਿੱਚ ਕੈਮਬ੍ਰਿਜ ਤੋਂ ਮੈਂਬਰ ਪਾਰਲੀਮੈਂਟ ਕੋਨੀ ਕੋਡੀ ਵੀ ਪਹੁੰਚੇ ਉਨ੍ਹਾਂ ਸਮੂਹ ਸੰਗਤਾਂ ਨੂੰ ਖ਼ਾਲਸੇ ਦੇ ਸਿਰਜਣਾ ਦਿਵਸ ਦੀ ਵਧਾਈ ਦਿੱਤੀ। ਸਮਾਂਗਮ ਦੀ ਸਮਾਪਤੀ ਤਕਰੀਬਨ 1:30 ਵਜੇ ਹੋਈ।
