ਓਟਾਵਾ— ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਦੋਂ ਆਗਾ ਖਾਨ ਦੇ ਪ੍ਰਾਈਵੇਟ ਟਾਪੂ ਉੱਤੇ ਛੁੱਟੀਆਂ ਮਨਾਉਣ ਗਏ ਸਨ ਤਾਂ ਉਨ੍ਹਾਂ ਨੇ ਫੈਡਰਲ ਐਥਿਕਸ ਐਕਟ ਤੋੜਿਆ ਸੀ। ਇਹ ਖੁਲਾਸਾ ਕਾਨਫਲਿਕਟ ਆਫ ਇੰਟਰਸਟ ਐਂਡ ਐਥਿਕਸ ਕਮਿਸ਼ਨਰ ਨੇ ਕੀਤਾ। ਬੁੱਧਵਾਰ ਨੂੰ ਟਰੂਡੋ ਨੇ ਇਸ ਗੱਲ ‘ਤੇ ਮੁਆਫੀ ਮੰਗੀ ਹੈ। ਹਾਊਸ ਆਫ ਕਾਮਨਜ਼ ਦੇ ਬਾਹਰ ਡਾਅਸਨ ਦੀ ਰਿਪੋਰਟ ਉੱਤੇ ਪ੍ਰਤੀਕਿਰਿਆ ਦਿੰਦਿਆ ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਉਨ੍ਹਾਂ ਆਪਣੇ ਦੌਰੇ ਤੋਂ ਪਹਿਲਾਂ ਆਗਾ ਖਾਨ ਨਾਲ ਬਣੇ ਪ੍ਰੋਗਰਾਮ ਤੇ ਦੌਰੇ ਬਾਰੇ ਕਿਸੇ ਨੂੰ ਅਗਾਊਂ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਇਹ ਵੀ ਆਖਿਆ ਕਿ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਪਰਿਵਾਰਕ ਦੌਰੇ ਦੀ ਉਹ ਰਿਪੋਰਟ ਦੇਣਗੇ। ਟਰੂਡੋ ਨੇ ਅੱਗੇ ਆਖਿਆ ਕਿ ਅਸੀਂ ਕਮਿਸ਼ਨਰ ਦੀ ਪੂਰੀ ਰਿਪੋਰਟ ਨੂੰ ਸਵੀਕਾਰ ਕਰਦੇ ਹਾਂ ਤੇ ਉਨ੍ਹਾਂ ਦਾ ਪੂਰਾ ਮਾਣ ਕਰਦੇ ਹਾਂ। ਉਨ੍ਹਾਂ ਇਸ ਲਈ ਮੁਆਫੀ ਵੀ ਮੰਗੀ।
ਡਾਅਸਨ ਨੇ ਪਾਇਆ ਕਿ ਟਰੂਡੋ ਨੇ ਚਾਰ ਢੰਗਾਂ ਨਾਲ ਕਾਨਫਲਿਕਟ ਆਫ ਇੰਟਰਸਟ ਦੀ ਉਲੰਘਣਾ ਕੀਤੀ ਹੈ। ਬੁੱਧਵਾਰ ਨੂੰ ਐਥਿਕਸ ਵਾਚਡੌਗ ਮੈਰੀ ਡਾਅਸਨ ਨੇ ਸਾਲ 2016 ਵਿੱਚ ਟਰੂਡੋ ਵੱਲੋਂ ਪਰਿਵਾਰ ਤੇ ਦੋਸਤਾਂ ਸਮੇਤ ਬਹਾਮਾਸ ਦੇ ਇੱਕ ਟਾਪੂ ਦੇ ਕੀਤੇ ਦੌਰੇ ਸਬੰਧੀ ਜਾਂਚ ਦਾ ਨਤੀਜਾ ਸੁਣਾਇਆ। ਉਨ੍ਹਾਂ ਟਰੂਡੋ ਨੂੰ ਅਜਿਹਾ ਪਹਿਲਾ ਪ੍ਰਧਾਨ ਮੰਤਰੀ ਪਾਇਆ ਜਿਸ ਨੇ ਫੈਡਰਲ ਕਾਨਫਲਿਕਟ ਆਫ ਇੰਟਰਸਟ ਰੂਲਜ਼ ਦੀ ਉਲੰਘਣਾ ਕੀਤੀ ਹੋਵੇ। ‘ਕਾਨਫਲਿਕਟ ਆਫ ਇੰਟਰਸਟ ਐਕਟ 2006’ ਵਿੱਚ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਕਾਰਜਕਾਲ ਵਿੱਚ ਹੋਂਦ ਵਿੱਚ ਆਇਆ ਸੀ।
‘ਹਾਊਸ ਆਫ ਕਾਮਨਜ਼’ ਦੇ ਬਾਹਰ ਡਾਅਸਨ ਦੀ ਰਿਪੋਰਟ ਉੱਤੇ ਪ੍ਰਤੀਕਿਰਿਆ ਦਿੰਦਿਆਂ ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਉਨ੍ਹਾਂ ਆਪਣੇ ਦੌਰੇ ਤੋਂ ਪਹਿਲਾਂ ਆਗਾ ਖਾਨ ਨਾਲ ਬਣੇ ਪ੍ਰੋਗਰਾਮ ‘ਤੇ ਦੌਰੇ ਬਾਰੇ ਕਿਸੇ ਨੂੰ ਅਗਾਊਂ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਇਹ ਵੀ ਆਖਿਆ ਕਿ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਪਰਿਵਾਰਕ ਦੌਰੇ ਦੀ ਉਹ ਰਿਪੋਰਟ ਦੇਣਗੇ। ਟਰੂਡੋ ਨੇ ਅੱਗੇ ਆਖਿਆ ਕਿ ਅਸੀਂ ਕਮਿਸ਼ਨਰ ਦੀ ਪੂਰੀ ਰਿਪੋਰਟ ਨੂੰ ਸਵੀਕਾਰ ਕਰਦੇ ਹਾਂ ਤੇ ਉਨ੍ਹਾਂ ਦਾ ਪੂਰਾ ਮਾਣ ਕਰਦੇ ਹਾਂ। ਉਨ੍ਹਾਂ ਇਸ ਲਈ ਮੁਆਫੀ ਮੰਗੀ।
ਡਾਅਸਨ ਨੇ ਪਾਇਆ ਕਿ ਟਰੂਡੋ ਨੇ ਚਾਰ ਢੰਗਾਂ ਨਾਲ ਕਾਨਫਲਿਕਟ ਆਫ ਇੰਟਰਸਟ ਦੀ ਉਲੰਘਣਾ ਕੀਤੀ । ‘ਕਾਨਫਲਿਕਟ ਆਫ ਇੰਟਰਸਟ’ ਤੋਂ ਬਚਣ ਲਈ ਉਹ ਆਪਣੇ ਨਿੱਜੀ ਮਾਮਲਿਆਂ ਨੂੰ ਤਰਤੀਬ ਦੇਣ ਤੋਂ ਅਸਮਰੱਥ ਰਹੇ।
ਕਿਸੇ ਪ੍ਰਾਈਵੇਟ ਟਾਪੂ ਉੱਤੇ ਰਹਿਣ ਦਾ ਪੂਰਾ ਪ੍ਰਬੰਧ ਕਰਨ ਦਾ ਤੋਹਫਾ ਉਨ੍ਹਾਂ ਅਜਿਹੇ ਵਿਅਕਤੀ ਤੋਂ ਸਵੀਕਾਰ ਕੀਤਾ, ਜਿਹੜਾ ਉਨ੍ਹਾਂ ਦੇ ਦਫਤਰ ਵਿੱਚ ਲਾਬਿਸਟ ਹੈ। ਆਗਾ ਖਾਨ ਵੱਲੋਂ ਭੇਜੇ ਗਏ ਕਿਰਾਏ ਦੇ ਨੌਨ ਕਮਰਸ਼ੀਅਲ ਜਹਾਜ਼ ਉੱਤੇ ਸਫਰ ਕੀਤਾ। ਟਰੂਡੋ ਨੇ ਆਪਣੀ ਗਲਤੀ ਨੂੰ ਸਵੀਕਾਰ ਕਰ ਕੇ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਚੁੱਪ ਕਰਵਾ ਦਿੱਤਾ ਹੈ।