ਟੈਰਿਫ ਮਸਲਾ ਜਲਦੀ ਹੱਲ ਹੋਣ ਦੀ ਉਮੀਦ
ਟੋਰਾਂਟੋ (ਬਲਜਿੰਦਰ ਸੇਖਾ) ਅੱਜ ਕੈਨੇਡਾ ਸਰਕਾਰ ਨੇ ਅਮਰੀਕਾ ਨਾਲ ਚੱਲ ਰਹੇ ਟੈਰਿਫ ਡੀਲ ਵਿੱਚ ਅੜਿੱਕਾ ਬਣਿਆ “ਡਿਜੀਟਲ ਸਰਵਿਸ ਟੈਕਸ” ਹਟਾਉਣ ਦਾ ਫ਼ੈਸਲਾ ਲਿਆ ਹੈ। ਇਹ ਵਰਨਣਯੋਗ ਹੈ ਕਿ ਇਸੇ ਟੈਕਸ ਕਾਰਨ ਫੇਸਬੁੱਕ ਤੇ ਇੰਸਟਾਗ੍ਰਾਮ ਦੀ ਮਾਲਕ ਮੇਟਾ ਵਰਗੀਆਂ ਕੰਪਨੀਆਂ ਨੇ ਕੈਨੇਡਾ ‘ਚ ਖਬਰਾਂ ਪਾਉਣ ‘ਤੇ ਪਾਬੰਦੀ ਲਾ ਦਿੱਤੀ ਸੀ। ਇਸ ਨਾਲ ਹੋ ਸਕਦਾ ਅੱਗੇ ਚੱਲ ਕੇ ਇਹ ਪਾਬੰਦੀ ਵੀ ਹਟ ਜਾਵੇ। ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਦੇ ਲੋਕ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਖ਼ਬਰਾਂ ਪਹਿਲਾਂ ਦੀ ਤਰ੍ਹਾਂ ਸ਼ੋਸ਼ਲ ਮੀਡੀਏ ਤੇ ਪੜ ਸਕਦੇ ਹਨ ।
ਇਸ ਤਰਾਂ ਲੱਗ ਰਿਹਾ ਕੈਨੇਡਾ ਅਮਰੀਕਾ ਦਾ ਟੈਰਿਫ ਮਸਲਾ ਵੀ ਜਲਦੀ ਹੱਲ ਹੋ ਜਾਵੇਗਾ । ਜਿਸ ਨਾਲ ਚਿਰਾਂ ਤੋਂ ਰੁਕੀ ਕੈਨੇਡੀਅਨ ਮਾਰਕਿਟ ਫਿਰ ਤੋ ਚੱਲ ਸਕਦੀ ਹੈ ।