ਓਟਵਾ – (ਬਲਜਿੰਦਰ ਸੇਖਾ): ਕੈਨੇਡਾ ਦੇ ਇੰਮੀਗਰੇਸਨ ਮੰਤਰੀ ਦੇ ਨਿਰਦੇਸ਼ ਅਨੁਸਾਰ, ਕੈਨੇਡਾ ਅਗਲੇ ਨੋਟਿਸ ਤੱਕ ਨਵੇਂ ਕਾਨੂੰਨ ਅਨੁਸਾਰ ਮਾਤਾ-ਪਿਤਾ ਅਤੇ ਦਾਦਾ-ਦਾਦੀ ਪੱਕੇ ਨਿਵਾਸ ਲਈ ਸਪਾਂਸਰਸ਼ਿਪ ਅਰਜ਼ੀਆਂ ਨੂੰ ਸਵੀਕਾਰ ਨਹੀਂ ਕਰੇਗਾ।
ਅੱਜ ਰਾਤ ਕਨੇਡਾ ਗਜ਼ਟ ਵਿੱਚ ਪ੍ਰਕਾਸ਼ਿਤ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਪਰਿਵਾਰ ਦੇ ਇਕੱਠੇ ਕਰਨ ਲਈ ਵਚਨਬੱਧ ਹੈ ਪਰ ਪਿਛਲੇ ਸਾਲ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਪ੍ਰਕਿਰਿਆ ‘ਤੇ ਧਿਆਨ ਕੇਂਦਰਤ ਕੀਤਾ ਜਾਵੇਗਾ ।ਅੱਜ ਤੋਂ ਨਵੀਆਂ ਅਰਜ਼ੀਆਂ ਬੰਦ ਕਰ ਦਿੱਤੀਆਂ ਗਈਆਂ ਹਨ ।ਇਸ ਨਾਲ ਲੱਖਾਂ ਪੰਜਾਬੀਆਂ ਤੇ ਵੀ ਪ੍ਰਭਾਵਿਤ ਹੋਣਗੇ ।