ਟੋਰਾਂਟੋ (ਬਲਜਿੰਦਰ ਸੇਖਾ )ਕੈਨੇਡਾ ਦੀ ਕੰਸਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀਵਰ ਨੇ ਮੰਗ ਕੀਤੀ। ਹੈ ਕਿ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਭਾਰੀ ਅਤੇ ਤੁਰੰਤ ਕਮੀ ਦੀ ਲੋੜ ਹੈ। ਕੈਨੇਡਾ ਕੋਲ ਰਿਹਾਇਸ਼, ਨੌਕਰੀਆਂ ਅਤੇ ਸਿਹਤ ਸੰਭਾਲ ਦਾ ਪ੍ਰਬੰਧ ਨਹੀਂ ਹੈ।

ਉਹਨਾਂ ਕਿ ਫਿਰ ਵੀ ਕਾਰਨੀ ਦੀ ਲਿਬਰਲ ਸਰਕਾਰ ਇਸ ਸਾਲ ਹੋਰ ਅੱਧਾ ਮਿਲੀਅਨ ਵਿਦਿਆਰਥੀਆਂ ਨੂੰ ਬੁਲਾ ਰਹੀ ਹੈ ।ਆਬਾਦੀ ਘਟਾਉਣ ਲਈ ਇਮੀਗ੍ਰੇਸ਼ਨ ਪੱਧਰ ਨੂੰ ਘਟਾਉਣਾ ਚਾਹੀਦਾ ਹੈ ਜਿਸ ਨਾਲ ਅਸੀਂ ਕੈਨੇਡੀਅਨਾਂ ਲਈ ਨੌਕਰੀਆਂ, ਘਰਾਂ ਅਤੇ ਸਿਹਤ ਸੰਭਾਲ ‘ਤੇ ਧਿਆਨ ਕੇਂਦਰਤ ਕਰ ਸਕਦੇ ਹਾਂ ।
ਵਰਨਣਯੋਗ ਹੈ ਕਿ ਇਸ ਸਮੇਂ ਕੈਨੇਡਾ ਦੇ ਸਾਰੇ ਖੇਤਰਾਂ ਵਿੱਚ ਭਾਰੀ ਮੰਦੀ ਚੱਲ ਰਹੀ ਹੈ ।ਬਹੁਤ ਲੋਕ ਵਾਪਿਸ ਆਪਣੇ ਜੱਦੀ ਦੇਸ਼ਾਂ ਨੂੰ ਵਾਪਿਸ ਜਾ ਰਹੇ ਹਨ ।