ਮੋਗਾ, 20 ਜੁਲਾਈ

ਇਥੋਂ ਦੇ ਕਸਬਾ ਅਜੀਤਵਾਲ ਦੇ ਰਹਿਣ ਵਾਲੇ ਵਿਦਿਆਰਥੀ ਦੀ ਕੈਨੇਡਾ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਕਰੀਬ 25 ਦਿਨਾਂ ’ਚ ਪੰਜਾਬੀ ਨੌਜਵਾਨ ਦੀ ਡੁੱਬਣ ਨਾਲ ਹੋਈ ਇਹ ਤੀਜੀ ਮੌਤ ਹੈ। ਉਹ ਚਾਰ ਮਹੀਨੇ ਪਹਿਲਾਂ ਹੀ ਪੜ੍ਹਾਈ ਲਈ ਕੈਨੇਡਾ ਗਿਆ ਸੀ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ (20) ਪੁੱਤਰ ਪਰਮਿੰਦਰ ਸਿੰਘ ਵਾਸੀ ਅਜੀਤਵਾਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕਾਲਜ ’ਚ ਛੁੱਟੀ ਹੋਣ ਕਾਰਨ ਅਮਨਦੀਪ ਆਪਣੇ ਦੋਸਤਾਂ ਨਾਲ ਸਮੁੰਦਰ ਕੰਢੇ ਘੁੰਮਣ ਗਿਆ ਸੀ। ਬੀਚ ’ਤੇ ਸਾਰੇ ਦੋਸਤ ਨਹਾਉਣ ਲੱਗ ਪਏ ਤਾਂ ਉਹ ਡੂੰਘੇ ਪਾਣੀ ਵਿਚ ਚਲਾ ਗਿਆ। ਉਸਦੇ ਦੋਸਤਾਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ।