ਟੋਰਾਂਟੋ (ਬਲਜਿੰਦਰ ਸੇਖਾ) : ਵੁੱਡਬਾਈਨ ਮਾਲ ਦੀ ਪਾਰਕਿੰਗ ਲਾਟ ਵਿੱਚ ਸਤੰਬਰ 13 ਨੂੰ ਕਰਾਏ ਗਏ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰੀਆਂ ਇਸ ਦਾ ਅਨੰਦ ਮਾਣਿਆ ।ਇਹ ਮੇਲਾ ਸਵਰਗੀ ਜਸਵਿੰਦਰ ਭੱਲਾ ਤੇ ਗੁਰਿੰਦਰ ਗਰੇਵਾਲ ਨੂੰ ਸਮਰਪਿਤ ਕੀਤਾ ਗਿਆ ।ਲੱਗਭੱਗ 36 ਵਰੇ ਤੋ ਹੋ ਰਹੇ ਮੇਲੇ ਵਿੱਚ ਜਿੱਥੇ ਬੱਚਿਆਂ ਦੇ ਕੰਪੀਟੀਸ਼ਨ,ਜੀਪਾ ਦੇ ਸ਼ੋਅ,ਟਰੱਕ ਸ਼ੋਅ,ਮੋਟਰਸਾਈਕਲ ਕਲੱਬ,ਦਸਤਾਰ ਕੈਂਪ ਤੇ ਖੁੱਲੇ ਅਖਾੜੇ ਨੇ ਲੋਕਾਂ ਨੂੰ ਝੂਮਣ ਲਾ ਦਿੱਤਾ।ਉਥੇ ਬਰੈਂਪਟਨ ਡਿਪਟੀ ਮੇਅਰ ਹਰਕੀਰਤ ਸਿੰਘ,ਰੀਜਨਲ ਕੌਂਸਲਰ ਗੁਰਪ੍ਰਤਾਪ ਤੂਰ,ਦੀਪਕ ਅਨੰਦ ਤੇ ਕੁਝ ਹੋਰ ਰਾਜਨੀਤਿਕ ਸਖਸ਼ੀਅਤਾ ਨੇ ਸ਼ਮੂਲੀਅਤ ਕੀਤੀ ।ਨਾਮਵਰ ਗਾਇਕ ਕੋਰੇਆਲਾ ਮਾਨ,ਸੁਖਵਿੰਦਰ ਸੁੱਖੀ,ਮੰਗੀ ਮਾਹਲ,ਗੁਰਵਿੰਦਰ ਬਰਾੜ,ਸੁਰਿੰਦਰ ਮਾਨ ਕਰਮਜੀਤ ਕੰਮੋ,ਗੀਤਾ ਬੈਂਸ,ਹੈਰੀ ਸੰਧੂ ਤੇ ਬੁੱਕਣ ਜੱਟ ,ਕੁਲਵੰਤ ਸੇਖੋ,ਹਰਮਿਲਾਪ ਗਿੱਲ,ਲੱਖ ਸੰਧੂ ਤੇ ਹੋਰ ਕਲਾਕਾਰਾਂ ਖੂਬ ਰੰਗ ਬੰਨ੍ਹਿਆ ।ਮੈਲੇ ਦੀ ਖਾਸੀਅਤ ਇਹ ਰਹੀ ਕਿ ਖਾਲਸਾ ਏਡ ਦਾ ਵਿਸੇਸ਼ ਸਟਾਲ ਪੰਜਾਬ ਦੇ ਹੜ ਪੀੜਤਾ ਲਈ ਲਾਇਆ ਗਿਆ ।ਇਸ ਮੇਲੇ ਨੂੰ ਸਫਲ ਬਣਾਉਣ ਲਈ ਮਹਿਫਲ ਮੀਡੀਆ ਦੀ ਪੂਰੀ ਟੀਮ, ਜਸਵਿੰਦਰ ਖੋਸਾ ,ਪੁਸ਼ਪਿੰਦਰ ਸੰਧੂ, ਅਮਨ ਨੇ ਸਮੁੱਚੇ ਮੀਡੀਆ ਤੇ ਸਾਰੀਆਂ ਕਲੱਬਾਂ ਦਾ ਤੇ ਆਮ ਸ਼ਹਿਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।