ਕੈਨੇਡਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਮਾਂਟਰੀਆਲ ਏਅਰਪੋਰਟ ਉੱਤੇ ਇੱਕ ਪੰਜਾਬਣ ਦੀ ਅਚਾਨਕ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਦਿਲ ਦਾ ਦੌਰਾ ਪੈਣ ਕਾਰਨ ਮਹਿਲਾ ਦੀ ਜਾਨ ਗਈ ਹੈ। ਮ੍ਰਿਤਕ ਮਹਿਲਾ ਦੀ ਪਛਾਣ ਪੰਜਾਬ ਦੇ ਜੈਤੋ ਦੇ ਨਜ਼ਦੀਕ ਪੈਂਦੇ ਪਿੰਡ ਸੁਰਘੂਰੀ ਦੀ ਰਹਿਣ ਵਾਲੀ ਕਰਮਜੀਤ ਕੋਰ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਕਰਮਜੀਤ ਕੋਰ ਵਿਜਟਰ ਵੀਜ਼ੇ ‘ਤੇ ਵਿਦੇਸ਼ ਗਈ ਸੀ। ਕੈਨੇਡਾ ਦੇ ਮਾਂਟਰੀਆਲ ਏਅਰਪੋਰਟ ‘ਤੇ ਕਰਮਜੀਤ ਕੋਰ ਨੂੰ ਅਚਾਨਕ ਹੀ ਦਿਲ ਦਾ ਦੌਰਾ ਪੈ ਗਿਆ। ਜਿਸ ਤੋਂ ਬਾਅਦ ਏਅਰਪੋਰਟ ਦੇ ਕਰਮਚਾਰੀਆਂ ਵੱਲੋਂ ਕਰਮਜੀਤ ਕੋਰ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਬਾਅਦ ਪਿੰਡ ਸੁਰਘੂਰੀ ਵਿੱਚ ਫੈਲੀ ਸੋਗ ਦੀ ਲਹਿਰ ਹੈ।