ਪੰਜਾਬੀਆਂ ਦੇ ਵੀ ਮੰਤਰੀ ਬਨਣ ਦੀ ਆਸ
ਓਟਾਵਾ ( ਬਲਜਿੰਦਰ ਸੇਖਾ) ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਮੰਗਲਵਾਰ ਨੂੰ ਰਾਜਧਾਨੀ ਓਟਾਵਾ ਵਿਖੇ ਪਾਰਲੀਮੈਂਟ ਦੇ ਰੀਡੋ ਹਾਲ ਵਿਖੇ ਆਪਣੀ ਨਵੀਂ ਕੈਬਨਿਟ ਟੀਮ ਨਾਲ ਸਹੁੰ ਚੁਕਣਗੇ। ਕੈਨੇਡਾ ਦੀ ਗਵਰਨਰ-ਜਨਰਲ ਮੈਰੀ ਸਾਈਮਨ ਦੇ ਦਫ਼ਤਰ ਨੇ ਸ਼ੁੱਕਰਵਾਰ ਨੂੰ ਇਸ ਸਹੁੰ ਚੱਕ ਸਮਾਂਗਮ ਦੀ ਪੁਸ਼ਟੀ ਕਰ ਦਿੱਤੀ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੇ ਦਾ ਕਹਿਣਾ ਹੈ ਕਿ ਉਹ ਨਵਾਂ ਮੰਤਰੀ ਮੰਡਲ ਪਹਿਲਾਂ ਦੀ ਤਰ੍ਹਾਂ ਛੋਟਾ ਰੱਖਣਗੇ। ਯਾਦ ਰਹੇ ਕੁਝ ਹਫ਼ਤੇ ਪਹਿਲਾਂ ਲਿਬਰਲ ਪਾਰਟੀ ਦੇ ਆਗੂ ਚੁਣੇ ਜਾਣ ਉਪਰੰਤ ਉਹਨਾਂ ਨੇ ਆਪਣਾ ਮੰਤਰੀ ਮੰਡਲ 23 ਮੈਂਬਰੀ ਰੱਖਿਆ ਸੀ ਤੇ ਹੁਣ ਵੀ ਇਸਦੇ ਨੇੜੇ ਤੇੜੇ ਰੱਖਣ ਦੀ ਉਮੀਦ ਹੈ। ਟਰੂਡੋ ਮੰਤਰੀ ਮੰਡਲ ਵਿਚ 40 ਦੇ ਕਰੀਬ ਮੰਤਰੀ ਸਨ।
ਇਸ ਵਜਾਰਤ ਵਿੱਚ ਬਰੈਂਪਟਨ ਤੇ ਸਰੀ ਦੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਦੋ ਜਾਂ ਤਿੰਨ ਮੰਤਰੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ।