ਬਰੈਪਟਨ, (ਬਲਜਿੰਦਰ ਸੇਖਾ )- ਕੈਨੇਡਾ ਦੇ ਟੋਰਾਂਟੋ ਇਲਾਕੇ ਦੀ ਰੀਅਲ ਇਸਟੇਟ ਕੰਪਨੀ ਹੋਮਲਾਈਫ ਸਿਲਵਰਸਿਟੀ ਰਿਐਲਟੀ ਇੰਕ., ਬ੍ਰੋਕਰੇਜ ਨੇ ਆਪਣੀ ਸਾਲਾਨਾ ਕ੍ਰਿਸਮਸ ਪਾਰਟੀ ਅਤੇ ਐਵਾਰਡ ਨਾਈਟ 2024. ਦਾ ਆਯੋਜਨ ਚਾਂਦਨੀ ਬੈਂਕਟ ਹਾਲ ਵਿੱਚ ਕੀਤਾ।
ਇਸ ਸਫਲ ਸਾਲ ਲਈ ਵੱਖ ਵੱਖ ਰਾਜਨੀਤਿਕ ਨੇਤਾ ਹਾਜਿਰ ਸਨ। ਜਿੰਨਾ ਵਿੱਚ ਬਰੈਂਪਟਨ ਦੇ , ਡਿਪਟੀ ਮੇਅਰ ਹਰਕੀਰਤ ਸਿੰਘ ,ਰੀਜਨਲ ਕੌਂਸਲਰ ਗੁਰਪਰਤਾਪ ਸਿੰਘ ਤੂਰ ,ਕੌਂਸਲਰ ਹੋਮਲਾਇਫ ਦੇ ਫਾਊਂਡਰ ਤੇ ਸੀ ਈ ਓ ਐਡਰਿਊ ਸਿਮਰਮੈਨ ਮੈਂਬਰ ਪਾਰਲੀਮੈਂਟ ਕਮਲ ਖੈਰਾ , ਰੂਬੀ ਸਹੋਤਾ,ਬੀਬੀ ਸੋਨੀਆ ਸਿੱਧੂ ,ਮਨਿੰਦਰ ਸਿੱਧੂ ,ਐਮ ਪੀ ਪੀ ਹਰਦੀਪ ਗਰੇਵਾਲ , ਹਾਜਿਰ ਸਨ । ਇਸ ਮੌਕੇ ਏਜੰਟਾਂ ਨੂੰ ਵਧੀਆ ਕਾਰਗੁਜ਼ਾਰੀ ਲਈ ਇਨਾਮ ਦਿੱਤੇ ਗਏ ।
ਇਸ ਮੌਕੇ ਹੋਮਲਾਇਫ ਸ਼ਿਲਵਰਸਿਟੀ ਰਿਆਲਟੀ ਦੇ ਵੱਲੋਂ ਅਜੀਤ ਗਰਚਾ , ਬਲਜੀਤ ਗਰਚਾ , ਹਰਪ ਗਰੇਵਾਲ , ਸੁਰਜੀਤ ਮਾਂਗਟ , ਨਿਰਮਲ ਰੰਧਾਵਾ , ਬੌਬੀ ਕੱਕੜ , ਸੁਰਿੰਦਰ ਲਾਬਾਂ ,ਕਲਵਿੰਦਰ ਛੀਨਾ , ਬਲਜਿੰਦਰ ਸਰਾ , ਜੱਸੀ ਭੁੱਲਰ , ਮਿੰਦਰੀ ਸੰਧੂ ,ਕੰਵਰਜੀਤ ਗਿੱਲ , ਜਤਿੰਦਰ ਗਿੱਲ ,ਜੱਸ ਅੰਗਰੋਇਆ ਆਦਿ ਹਾਜਿਰ ਸਨ । ਭੰਗੜੇ ਦੀ ਟੀਮ ਨੇ ਵੱਖਰੇ ਰੰਗ ਬੰਨੇ ।ਸਟੇਜ ਦੀ ਕਾਰਵਾਈ ਹਰਸ਼ ਗਰਚਾ ਤੇ ਮੈਡਮ ਰੂਹੀ ਸੂਦ ਨੇ ਬਾਖੂਬੀ ਨਿਭਾਈ