ਵਿੱਨੀਪੈੱਗ ( ਮਹਿੰਦਰਪਾਲ ਬਰਾੜ ਲੰਢੇਕੇ )ਕੈਨੇਡਾ ਵਿੱਚ ਪਿਛਲੀ ਇਕਲੈਕਸ਼ਨ ਵਿਚ 7 ਸੀਟਾਂ ਉੱਪਰ ਸਿਮਟਣ ਤੋਂ ਬਾਅਦ ਜਗਮੀਤ ਸਿੰਘ ਦੀ ਪਰਧਾਨਗੀ ਵਿਚ 1961 ਵਿਚ ਬਣੀ ਕਨੇਡਾ ਦੀ ਵੱਡੀ ਪਾਰਟੀ NDP ਨੇ ਹਾਊਸ ਆਫ ਕਾਮਨਸ ਵਿਚ ਇਕ ਸਿਆਸੀ ਪਾਰਟੀ ਦੇ ਤੌਰ ਤੇ ਆਪਣਾ ਰੁਤਬਾ ਗਵਾ ਲਿਆ ਹੈ ।
ਪਾਰਟੀ ਪਰਧਾਨਗੀ ਤੋਂ ਅਸਤੀਫਾ ਦੇਣ ਬਾਅਦ ਬੇਸ਼ਕ ਜਗਮੀਤ ਸਿੰਘ ਹੁਣੀ ਰੂਪੋਸ਼ ਹੋ ਚੁਕੇ ਨੇ ਪਰ ਪਾਰਟੀ ਦੇ ਬਦਤਰੀਨ ਹੋ ਚੁੱਕੇ ਹਾਲਾਤ ਕਾਰਨ ਸੁਰਖੀਆਂ ਜਗਮੀਤ ਸਿੰਘ ਦਾ ਖਹਿੜਾ ਨਹੀ ਛੱਡ ਰਹੀਆਂ ਹਨ ।
ਤਾਜਾ ਖਬਰਾਂ ਮੁਤਾਬਿਕ ਜਗਮੀਤ ਸਿੰਘ ਹੁਣੀ NDP ਪਾਰਟੀ ਨੂੰ 35 ਮਿਲੀਅਨ ਡਾਲਰ (ਤਕਰੀਬਨ 200 ਕਰੋੜ ਰੁਪਏ) ਦੇ ਕਰਜੇ ਵਿਚ ਛੱਡ ਕੇ ਗਏ ਨੇ, ਜਿਸ ਕਰਜੇ ਨੂੰ ਚੁਕਾਉਣ ਵਿਚ ਪਾਰਟੀ ਅਸਮਰੱਥ ਹੈ ਕਿਉਕੇ ਇਲੈਕਸ਼ਨ ਕਨੇਡਾ ਤੋਂ ਮਿਲਣ ਵਾਲੀ ਗ੍ਰਾਟ ਘਟੀਆਂ ਹੋਈਆਂ ਸੀਟਾਂ ਕਾਰਨ ਸਿਰਫ 1 ਮਿਲੀਅਨ ਡਾਲਰ ਤਕ ਸਿਮਟ ਗਈ ਹੈ ।
NDP ਲਈ ਇਹ ਕਰਜਾ ਹਰ ਹਾਲਤ ਅਗਲੇ ਤਿੰਨ ਸਾਲਾਂ ਵਿਚ ਮੋੜਨਾ ਜਰੂਰੀ ਹੈ ਨਹੀ ਤਾਂ ਪਾਰਟੀ ਡਿਫਾਲਟ ਹੋ ਜਾਵੇਗੀ ਜਾਂ ਬੈਂਕਾ ਪਾਰਟੀ ਵਿਰੁੱਧ ਬੈਂਕ੍ਰਪਸੀ ਫਾਇਲ ਕਰਕੇ ਪਾਰਟੀ ਦੇ ਦਫਤਰਾਂ ਅਤੇ ਹੋਰ ਐਸਟਸ ਨੂੰ ਨੀਲਾਂਮ ਕਰਨਗੀਆਂ ਜਿਸ ਨਾਲ ਪਾਰਟੀ ਦਾ ਪੂਰਨ ਰੂਪ ਵਿਚ ਕਨੇਡਾ ਅੰਦਰ ਭੋਗ ਪੈ ਜਾਵੇਗਾ ।