ਕਿਊਬਕ — ਇਕ ਵਿਅਕਤੀ ਨੂੰ ਪਿਛਲੇ ਸਾਲ ਕਿਊਬਕ ਦੇ ਇਕ ਇਸਲਾਮਕ ਸੈਂਟਰ ‘ਤੇ ਗੋਲੀਬਾਰੀ ਕੀਤੀ ਸੀ। ਜਿਸ ‘ਚ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ, ਜਿਸ ਦੌਰਾਨ ਬੁੱਧਵਾਰ ਨੂੰ ਕੋਰਟ ‘ਚ ਸੁਣਵਾਈ ਦੌਰਾਨ ਉਸ ਦੋਸ਼ੀ ਵਿਅਕਤੀ ਨੂੰ 150 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਜਿਸ ਕਾਰਨ ਇਸ ਸਜ਼ਾ ਨੂੰ ਕੈਨੇਡਾ ਦੀ ਹੁਣ ਤੱਕ ਦੀ ਸਭ ਤੋਂ ਲੰਬੀ ਸਜ਼ਾ ਦੱਸਿਆ ਜਾ ਰਿਹਾ ਹੈ।
ਦੋਸ਼ੀ ਦੀ ਪਛਾਣ ਐਲੇਕਜ਼ੇਂਡਰ ਬਿਸਨੈਟੇ (28) ਵੱਜੋਂ ਕੀਤੀ ਗਈ ਹੈ। ਜਿਸ ਨੂੰ ਮਸਜਦਿ ‘ਚ 6 ਲੋਕਾਂ ਦੀ ਜਾਨ ਲੈਣ ਕਾਰਨ ਬੁੱਧਵਾਰ ਨੂੰ ਇਸ 150 ਸਾਲ ਜੇਲ ਦੀ ਸਜ਼ਾ ਸੁਣਾ ਦਿੱਤੀ ਗਈ ਅਤੇ ਕਿਹਾ ਗਿਆ ਉਹ 25 ਸਾਲ ‘ਚ ਤੱਕ ਉਹ ਪੈਰੋਲ ‘ਤੇ ਬਾਹਰ ਵੀ ਨਹੀਂ ਆ ਸਕਦਾ।
ਜਾਣਕਾਰੀ ਮੁਤਾਬਕ ਬਿਸਨੈਟੇ ਨੇ 29 ਜਨਵਰੀ, 2017 ਨੂੰ ਕਿਊਬਕ ਦੇ ਕਲਚਰਲ ਇਸਲਾਮਕ ਸੈਂਟਰ ‘ਚ ਇਕੱਠੇ ਹੋਏ ਲੋਕਾਂ ‘ਤੇ ਗੋਲੀਬਾਰੀ ਕਰਨੀ ਸ਼ੁਰੂ ਦਿੱਤੀ ਸੀ। ਜਿਸ ‘ਚ ਕਈ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ 6 ਲੋਕਾਂ ਦੀ ਮੌਤ ਹੋ ਗਈ ਸੀ।
ਬੁੱਧਵਾਰ ਨੂੰ ਕੋਰਟ ਵੱਲੋਂ ਬਿਸਨੈਟੇ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਉਸ ਨੇ ਕਿਹਾ ਕਿ ਉਸ ਨੂੰ ਆਪਣੇ ਕਿੱਤੇ ‘ਤੇ ਪਛਤਾਵਾ ਹੈ। ਕੋਰਟ ਵੱਲੋਂ ਇੰਨੀ ਲੰਬੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਲੋਕ ਹੈਰਾਨ ਰਹਿ ਗਏ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਈ ਦੋਸ਼ੀਆਂ ਲੰਬੀ ਮਿਆਦ ਤੱਕ ਦੀ ਸਜ਼ਾ ਸੁਣਾਈ ਗਈ ਹੈ ਪਰ 150 ਸਾਲ ਜੇਲ ਦੀ ਸਜ਼ਾ ਕੈਨੇਡਾ ਦੇ ਇਤਿਹਾਸ ‘ਚ ਸਭ ਤੋਂ ਲੰਬੀ ਮਿਆਦ ਵਾਲੀ ਸਜ਼ਾ ਹੈ।