ਸਟਾਰ ਨਿਊਜ਼:- ਲੰਘੇ ਐਤਵਾਰ ੦੯ ਜੂਨ ੨੦੨੪ ਨੂੰ ਸ੍ਰੀ ਗੁਰੁ ਸਿੰਘ ਸਭਾ ਕੈਂਬਰਿੱਜ ਗੁਦਆਰਾ ਸਾਹਿਬ ਵਿਖੇ ਕੈਂਬਰਿੱਜ ਵਿਖੇ ਅਯੋਜਿਤ ਕੀਤੇ ਜਾਂਦੇ ਦੋ ਰੋਜ਼ਾ ਖੇਡ ਮੇਲੇ ਦੀਆਂ ਤਿਆਰੀਆਂ ਸਬੰਧੀ ਵਲੰਟੀਅਰਜ਼ ਦੀ ਇੱਕ ਮੀਟਿੰਗ ਹੋਈ। ਮੀਟਿੰਗ ਵਿੱਚ ਮੌਜੂਦ ਵਲੰਟੀਅਰਜ਼ ਵਲੋਂ ਇਸ ਸਾਲ ਦੇ ਖੇਡ ਮੇਲੇ ਸਬੰਧੀ ਰੂਪ ਰੇਖਾ ਅਤੇ ਪਬ੍ਰੰਧ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸਲਾਨਾ ਖੇਡ ਮਿਲਾ ਜਿਹੜਾ ਸ੍ਰੀ ਗੁਰੂ ਸਿੰਘ ਸਭਾ ਕੈਂਬਰਿੱਜ ਗੁਰਦੁਆਰਾ ਸਾਹਿਬ ਵਲੋਂ ਕਰਵਾਇਆ ਜਾਂਦਾ ਹੈ ਇਸ ਸਾਲ ੩ ਅਗਸਤ ਸ਼ਨੀਵਾਰ ਅਤੇ ੪ ਅਗਸਤ ਦਿਨ ਐਤਵਾਰ ਨੂੰ ਸੇਂਟ ਬੈਨੀਡਿੱਕਟ ਕੈਥਲਿਕ ਸਕੂਲ ਦੀਆਂ ਗਰਾਊਂਡਾਂ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਦੋ ਰੋਜ਼ਾ ਖੇਡ ਮੇਲੇ ਵਿੱਚ ਸੌਕਰ, ਵਾਲੀਬਾਲ, ਰੱਸਾ ਕਸੀ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ। ਬਜ਼ੁਰਗਾਂ ਅਤੇ ਬੱਚਿਆਂ ਦੀਆਂ ਦੌੜਾਂ, ਗਾਗਰ ਰੇਸ, ਮਿਊਜ਼ੀਕਲ ਚੇਅਰ, ਵੇਟਲਿਫਟਿੰਗ ਦੇ ਨਾਲ ਹੋਰ ਬਹੁਤ ਸਾਰੀਆਂ ਖੇਡਾਂ ਕਰਵਾਈਆਂ ਜਾਂਦੀਆਂ ਹਨ।
ਮੀਟਿੰਗ ਵਿੱਚ ਪਹੁੰਚੇ ਵਲੰਟੀਅਰਜ਼ ਵਲੋਂ ਇਸ ਸਾਲ ਦੇ ਖੇਡ ਮੇਲੇ ਦੇ ਪ੍ਰਬੰਧਾਂ ਸਬੰਧੀ ਵਿਚਾਰ ਕੀਤੇ ਗਏ ਜਿਸ ਵਿੱਚ ਵੱਖ ਵੱਖ ਡਿਊਟੀਆਂ ਵੰਡੀਆਂ ਗਈਆਂ, ਪਿਛਲੇ ਲੰਬੇ ਸਮੇਂ ਤੋਂ ਕਰਵਾਏ ਜਾ ਰਹੇ ਇਸ ਖੇਡ ਮੇਲੇ ਵਿੱਚ ਹਰ ਸਾਲ ਦਰਸ਼ਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਇਸ ਨੂੰ ਮੱਦੇਨਜ਼ਰ ਰੱਖਦੇ ਹੋਏ, ਇਸ ਸਾਲ ਦੇ ਪ੍ਰਬੰਧ ਲਈ ਲੋੜੀਂਦੇ ਸਮਾਨ ਦਾ ਵੀ ਮੁੜ ਜਾਇਜ਼ਾ ਲਿਆ ਗਿਆ। ਇਸ ਮੇਲੇ ਵਿੱਚ ਹਿੱਸਾ ਲੈਣ ਲਈ ਚਾਹਵਾਨ ਖਿਡਾਰੀ ਅਤੇ ਕਲੱਬ ਸਮਾਂ ਰਹਿੰਦੇ ਆਪਣੀ ਟੀਮ ਰਜਿੱਸਟਰ ਕਰਵਾਉਣ ਦੀ ਵੀ ਬੇਨਤੀ ਕੀਤੀ ਜਾਂਦੀ ਹੈ, ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਤਾਰੀਖਾਂ ਦਾ ਵੇਰਵਾ ਵੀ ਸਾਂਝਾ ਕੀਤਾ ਜਾਵੇਗਾ। ਦਰਸ਼ਕਾਂ ਦੀ ਸਹੂਲਤ ਲe ਿਇਸ ਸਾਲ ਕੁੱਝ ਬਦਲਾਅ ਵੀ ਕੀਤੇ ਜਾਣਗੇ। ਖੇਡ ਮੇਲਾ ਕਮੇਟੀ ਵਲੋਂ ਅੰਤ ਵਿੱਚ ਸਰਬਸੰਮਤੀ ਨਾਲ ਇਹ ਤਾਗੀਦ ਵੀ ਕੀਤੀ ਗਈ ਕਿ ਜਿਨ੍ਹਾਂ ਵਲੰਟੀਅਰਜ਼ ਨੇ ਆਪਣੇ ਨਾਂ ਦਰਜ ਕਰਵਾਏ ਹੋਏ ਹਨ, ਉਹ ਇਨ੍ਹਾਂ ਮੀਟਿੰਗਾਂ ਵਿੱਚ ਜ਼ਰੂਰ ਆਪਣੀ ਹਾਜ਼ਰੀ ਲਵਾਉਣ ਅਤੇ ਨਵੇਂ ਵਿਚਾਰ ਸਾਂਝੇ ਕਰਨ। ਆਉਣ ਵਾਲੇ ਹਫ਼ਤਿਆਂ ਵਿੱਚ ਕੈਂਬਰਿੱਜ ਖੇਡ ਮੇਲੇ ਸਬੰਧੀ ਹੋਰ ਜਾਣਾਰੀ ਵੀ ਸਾਂਝੀ ਕੀਤੀ ਜਾਵੇਗੀ।