ਨਵੀਂ ਦਿੱਲੀ, 18 ਦਸੰਬਰ

ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ 26 ਦਸੰਬਰ ਤੋਂ ਦੱਖਣੀ ਅਫ਼ਰੀਕਾ ਖ਼ਿਲਾਫ਼ ਸ਼ੁਰੂ ਹੋ ਰਹੀ ਤਿੰਨ ਟੈਸਟ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦੇ ਉਪ ਕਪਤਾਨ ਹੋਣਗੇ। ਬੀਸੀਸੀਆਈ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ। ਰੋਹਿਤ ਸ਼ਰਮਾ ਨੂੰ ਸੀਰੀਜ਼ ਲਈ ਵਿਰਾਟ ਕੋਹਲੀ ਦਾ ਉੱਤਰਾਧਿਕਾਰੀ ਚੁਣਿਆ ਗਿਆ ਸੀ ਪਰ ਮਾਸ ਪੇਸ਼ੀਆਂ ਵਿੱਚ ਖਿਚਾਅ ਕਾਰਨ ਉਹ ਟੈਸਟ ਸੀਰੀਜ਼ ਵਿਚੋਂ ਬਾਹਰ ਹੋ ਗਿਆ ਸੀ। ਰਾਹੁਲ ਨੇ ਹੁਣ ਤੱਕ 40 ਟੈਸਟ ਖੇਡੇ ਹਨ। ਇਸ 29 ਸਾਲਾ ਖਿਡਾਰੀ ਨੇ ਛੇ ਸੈਂਕੜਿਆਂ ਦੀ ਮਦਦ ਨਾਲ ਇਸ ਫਾਰਮੈਟ ਵਿੱਚ 35.16 ਦੀ ਔਸਤ ਨਾਲ 2321 ਦੌੜਾਂ ਬਣਾਈਆਂ ਹਨ। ਰਾਹੁਲ ਨੂੰ ਭਵਿੱਖ ਦੇ ਭਾਰਤੀ ਕਪਤਾਨ ਵਜੋਂ ਦੇਖਿਆ ਜਾ ਰਿਹਾ ਹੈ।