ਸੁਲਤਾਨਪੁਰ (ਯੂਪੀ), 6 ਨਵੰਬਰ

ਸਾਬਕਾ ਕੇਂਦਰੀ ਮੰਤਰੀ ਅਤੇ ਸੁਲਤਾਨਪੁਰ ਤੋਂ ਸੰਸਦ ਮੈਂਬਰ ਮੇਨਕਾ ਗਾਂਧੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਐਲਪੀਜੀ ਸਿਲੰਡਰਾਂ (ਰਸੋਈ ਗੈਸ) ਦੀਆਂ ਕੀਮਤਾਂ ਵੀ ਘਟਾਈਆਂ ਜਾਣ। ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਹਾਲ ਵਿੱਚ ਘਟਾਈਆਂ ਗਈਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੀ ਸ਼ਲਾਘਾ ਕੀਤੀ। ਸ੍ਰੀਮਤੀ ਮੇਨਕਾ ਗਾਂਧੀ ਆਪਣੇ ਹਲਕੇ ਦੇ ਚਾਰ-ਰੋਜ਼ਾ ਦੌਰੇ ਉੱਤੇ ਹਨ। ਉਨ੍ਹਾਂ ਕਿਹਾ ਕਿ ਗ੍ਰਹਿਣੀਆਂ ਨੂੰ ਰਾਹਤ ਦੇਣ ਲਈ ਐੱਲਪੀਜੀ ਦੀਆਂ ਕੀਮਤਾਂ ਘਟਾਉਣੀਆਂ ਜ਼ਰੂਰੀ ਹਨ। ਉਹ ਇਸਾਓਲੀ ਵਿਧਾਨ ਸਭਾ ਇਲਾਕੇ ਦੇ ਦਿੱਲੀ ਬਾਜ਼ਾਰ ਟਾਊਨਸ਼ਿਪ ਵਿੱਚ ਪਾਰਟੀ ਦੀ ਮੈਂਬਰਸ਼ਿਪ ਵਧਾਉਣ ਸਬੰਧੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।