ਪੰਜਾਬ ‘ਚ ਕਿਸਾਨ ਮੋਰਚੇ ਵੱਲੋਂ MSP ਦੀ ਗਾਰੰਟੀ ਅਤੇ ਹੋਰ ਮੁੱਖ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਜਾਰੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਦੇ ਕੇਂਦਰ ਸਰਕਾਰ ਨਾਲ ਚਲ ਰਹੀਆਂ ਗੱਲਬਾਤਾਂ ਤੋਂ ਵਾਪਸ ਆਉਂਦੇ ਹੋਏ ਪੰਜਾਬ ਪੁਲਿਸ ਵੱਲੋਂ ਹਿਰਾਸਤ ‘ਚ ਲੈਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲਏ ਜਾਣਾ ਕਿਸਾਨ ਸੰਘਰਸ਼ ‘ਚ ਇੱਕ ਵੱਡੀ ਘਟਨਾ ਮੰਨੀ ਜਾ ਰਹੀ ਹੈ।

ਪੁਲਿਸ ਵੱਲੋਂ ਹਿਰਾਸਤ ਬਾਰੇ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ ਗਿਆ, ਪਰ ਸੂਤਰਾਂ ਅਨੁਸਾਰ, ਪੰਧੇਰ ਦੇ ਨਾਲ 3-4 ਹੋਰ ਕਿਸਾਨ ਆਗੂ ਵੀ ਮੌਜੂਦ ਸਨ, ਜਿਨ੍ਹਾਂ ਨੂੰ ਬਨੂਡ ਪੁਲਿਸ ਲਾਈਨ ਲੈ ਜਾਇਆ ਗਿਆ ਹੈ।

ਬਨੂਡ ਪੁਲਿਸ ਥਾਣੇ ਨੇੜੇ ਮੋਹਾਲੀ ਦੀ ਪੂਰੀ ਪੁਲਿਸ ਫ਼ੋਰਸ ਤਾਇਨਾਤ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ, ਸ਼ੰਭੂ ਬਾਰਡਰ ‘ਤੇ ਚਲ ਰਿਹਾ ਕਿਸਾਨ ਧਰਨਾ ਵੀ ਅੱਜ ਹਟਾਇਆ ਜਾ ਸਕਦਾ ਹੈ।