ਨਵੀਂ ਦਿੱਲੀ, 17 ਜੁਲਾਈ-ਕੇਂਦਰ ਨੇ ਇਸ ਸਾਲ ਅਗਸਤ ਤੋਂ ਦਸੰਬਰ ਦਰਮਿਆਨ ਕੋਵੀਸ਼ੀਲਡ ਅਤੇ ਕੋਵੈਕਸੀਨ ਟੀਕਿਆਂ ਦੀਆਂ 66 ਕਰੋੜ ਤੋਂ ਵੱਧ ਖੁਰਾਕਾਂ ਕ੍ਰਮਵਾਰ 205 ਰੁਪਏ ਅਤੇ 215 ਰੁਪਏ ਪ੍ਰਤੀ ਖੁਰਾਕ (ਟੈਕਸ ਨੂੰ ਛੱਡ ਕੇ) ਦੀ ਖਰੀਦ ਕਰਨ ਦੇ ਆਦੇਸ਼ ਦਿੱਤੇ ਹਨ। ਸੂਤਰਾਂ ਨੇ ਕਿਹਾ ਕਿ ਦਸੰਬਰ ਤੱਕ 375 ਕਰੋੜ ਖੁਰਾਕ ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ 285 ਕਰੋੜ ਖੁਰਾਕਾਂ ਭਾਰਤ ਬਾਇਓਟੈਕ ਤੋਂ ਖਰੀਦੀਆਂ ਜਾਣਗੀਆਂ। ਟੈਕਸ ਮਿਲਾ ਕੇ ਕੋਵਿਡਸ਼ੀਲਡ ਦੀ ਕੀਮਤ 215.25 ਰੁਪਏ ਹੈ ਅਤੇ ਕੋਵੈਕਸੀਨ 225.75 ਰੁਪਏ ਪ੍ਰਤੀ ਖੁਰਾਕ ਹੋ ਜਾਵੇਗੀ। ਕੇਂਦਰੀ ਸਿਹਤ ਮੰਤਰਾਲਾ ਦੋਵੇਂ ਟੀਕੇ 150 ਰੁਪਏ ਪ੍ਰਤੀ ਖੁਰਾਕ ਦੀ ਦਰ ਨਾਲ ਖਰੀਦ ਰਿਹਾ ਹੈ।