ਸਿਡਨੀ, 22 ਜਨਵਰੀ
ਆਸਟਰੇਲੀਆ ਦੇ ਪਾਬੰਦੀਸ਼ੁਦਾ ਉਪ ਕਪਤਾਲ ਡੇਵਿਡ ਵਾਰਨਰ ਬੰਗਲਾਦੇਸ਼ ਪ੍ਰੀਮਿਅਰ ਲੀਗ ਵਿੱਚ ਲੱਗੀ ਸੱਟ ਤੋਂ ਬਾਅਦ ਦੇਸ਼ ਪਰਤ ਆਏ ਹਨ ਅਤੇ ਉਹ ਆਪਣੀ ਕੂਹਣੀ ਦਾ ਅਪਰੇਸ਼ਨ ਕਰਾਉਣਗੇ। ਵਾਰਨਰ, ਸਾਬਕਾ ਕਪਤਾਨ ਸਟੀਵ ਸਮਿਥ ਅਤੇ ਬੱਲੇਬਾਜ਼ ਕੈਮਰਨ ਬੇਨਕ੍ਰੋਫਟ ਪਿਛਲੇ ਸਾਲ ਮਾਰਚ ਵਿੱਚ ਗੇਂਦ ਨਾਲ ਛੇੜਛਾੜ ਪ੍ਰਕਿਰਿਆ ਤੋਂ ਬਾਅਦ ਅੰਤਰਰਾਸ਼ਟਰੀ ਕਿ੍ਕਟ ਖੇਡਣ ’ਤੇ ਪਾਬੰਦੀ ਦਾ ਸਾਹਮਣਾ ਕਰ ਰਹੇ ਹਨ। ਵਾਰਨਰ ਨੇ ਬੀਪੀਐਲ ਵਿੱਚ ਸਿਲਹਟ ਸਕਸਰਜ਼ ਲਈ ਖੇਡਿਆ ਜਿਸ ਵਿੱਚ ਉਨ੍ਹਾਂ ਨੂੰ ਸੱਟ ਲੱਗ ਗਈ। ਕਿ੍ਕਟ ਡਾਟ ਕਾਮ ਡਾਟ ਏਯੂ ਨੇ ਕਿਹਾ ਕਿ ਮੈਲਬਰਨ ਵਿੱਚ ਮੰਗਲਵਾਰ ਨੂੰ ਉਨ੍ਹਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੀ ਕੂਹਣੀ ਵਿੱਚ ਮਾਮੂਲੀ ਜਿਹਾ ਆਪਰੇਸ਼ਨ ਕੀਤਾ ਜਾਵਗਾ। ਸਮਿਥ ਨੇ ਵੀ ਪਿਛਲੇ ਹਫ਼ਤੇ ਕੂਹਣੀ ਦਾ ਅਪਰੇਸ਼ਨ ਕਰਾਇਆ ਅਤੇ ਉਨ੍ਹਾਂ ਨੂੰ ਛੇ ਹਫ਼ਤੇ ਆਰਾਮ ਦੀ ਸਲਾਹ ਦਿੱਤੀ ਗਈ ਹੈ। ਦੋਵੇਂ ਖ਼ਿਡਾਰੀਆਂ ’ਤੇ ਪਾਬੰਦੀ ਮਾਰਚ ਦੇ ਅੰਤ ਵਿੱਚ ਖ਼ਤਮ ਹੋਵੇਗੀ।