ਅਲਮਾਟੀ, 4 ਜੂਨ

ਵਿਸ਼ਵ ਅਤੇ ਏਸ਼ੀਅਨ ਚੈਂਪੀਅਨਸ਼ਿਪ ’ਚ ਕਾਂਸੇ ਦਾ ਤਗਮਾ ਜਿੱਤਣ ਵਾਲੀ ਸਰਿਤਾ ਮੋਰ ਨੇ ਬੋਲਾਤ ਤੁਰਲੀਖਾਨੋਵ ਕੁਸ਼ਤੀ ਕੱਪ ਦੇ 59 ਕਿਲੋਗ੍ਰਾਮ ਭਾਰ ਵਰਗ ’ਚ ਸੋਨ ਤਗਮਾ ਜਿੱਤਿਆ ਹੈ। ਇਸੇ ਤਰ੍ਹਾਂ ਮਨੀਸ਼ਾ ਨੇ 65 ਕਿਲੋਗ੍ਰਾਮ ਭਾਰ ਵਰਗ ’ਚ ਖ਼ਿਤਾਬ ਜਿੱਤਿਆ। ਇਹ ਉਸ ਦਾ ਪਹਿਲਾ ਕੌਮਾਂਤਰੀ ਸੋਨ ਤਗਮਾ ਹੈ। ਇਕ ਹੋਰ ਮਹਿਲਾ ਭਲਵਾਨ ਬਿਪਾਸ਼ਾ ਨੂੰ 72 ਕਿਲੋਗ੍ਰਾਮ ਭਾਰ ਵਰਗ ’ਚ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ।