ਕੁਰੂਕਸ਼ੇਤਰ, 10 ਜਨਵਰੀ

ਇਥੇ ਭਿਆਨਕ ਘਟਨਾ ਵਿੱਚ 12 ਬਦਮਾਸ਼ਾਂ ਨੇ ਹੋਟਲ ਵਿੱਚ ਨੌਜਵਾਨ ਹਮਲਾ ਕਰਕੇ ਉਸ ਦੇ ਹੱਥ ਵੱਢ ਦਿੱਤੇ ਵੱਢੇ ਹੱਥਾਂ ਨੂੰ ਲੈ ਕੇ ਫ਼ਰਾਰ ਹੋ ਗਏ। ਪੀੜਤ ਦੀ ਪਛਾਣ ਕਰਨਾਲ ਦੇ ਰਹਿਣ ਵਾਲੇ ਜੁਗਨੂੰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪੀੜਤ ਨਾਲ ਲੜਕੀ ਨਾਲ ਬੈਠੀ ਹੋਈ ਸੀ, ਜਦੋਂ ਦੋ ਗੱਡੀਆਂ ‘ਚ ਸਵਾਰ 10-12 ਬਦਮਾਸ਼ ਉੱਥੇ ਪਹੁੰਚੇ ਅਤੇ ਜੁਗਨੂੰ ‘ਤੇ ਹਮਲਾ ਕਰ ਦਿੱਤਾ। ਪੀੜਤ ਨੂੰ ਤੁਰੰਤ ਐੱਲਐੱਨਜੇਪੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਰੈਫਰ ਕਰ ਦਿੱਤਾ ਗਿਆ। ਥਾਣਾ ਥਾਨੇਸਰ ਸਦਰ ਥਾਣਾ ਦੇ ਐੱਸਐੱਚਓ ਨਿਰਮਲ ਸਿੰਘ ਨੇ ਦੱਸਿਆ ਕਿ ਜੁਗਨੂੰ ਮੁਤਾਬਕ ਉਸ ਦਾ ਸ਼ਰਾਬ ਦੇ ਠੇਕੇਦਾਰ ਪੁਰਾਣਾ ਝਗੜਾ ਹੈ,ਜਿਸ ਕਾਰਨ ਉਸ ‘ਤੇ ਹਮਲਾ ਕੀਤਾ ਗਿਆ। ਉਨ੍ਹਾਂ ਨੇ ਉਸ ਦੇ ਹੱਥ ਵੱਢ ਦਿੱਤੇ। ਜੁਗਨੂੰ ਕੁੜੀ ਨਾਲ ਬੈਠਾ ਸੀ ਪਰ ਉਹ ਇਸ ਹਮਲੇ ਵਿੱਚ ਬਚ ਗਈ। ਮਾਮਲਾ ਦਰਜ ਕਰ ਲਿਆ ਗਿਆ ਹੈ। ਕੁਰੂਕਸ਼ੇਤਰ ਦੇ ਐੱਸਪੀ ਸੁਰਿੰਦਰ ਸਿੰਘ ਭੋਰੀਆ ਨੇ ਕਿਹਾ, ‘ਜੁਗਨੂੰ ਜ਼ਮਾਨਤ ’ਤੇ ਬਾਹਰ ਹੈ। ਉਸ ਨੂੰ 2020 ਵਿੱਚ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਸ਼ਰਾਬ ਦੇ ਠੇਕੇਦਾਰ ਕਈ ਗੋਲੀਆਂ ਚਲਾਈਆਂ ਸਨ, ਜਿਸ ‘ਚ ਠੇਕੇਦਾਰ ਨੂੰ ਗੋਲੀਆਂ ਲੱਗੀਆਂ ਸਨ। ਹਮਲੇ ਦੇ ਪਿੱਛੇ ਵੀ ਇਹੀ ਝਗੜਾ ਹੋਣ ਦਾ ਸ਼ੱਕ ਹੈ। ਸੀਆਈਏ ਅਤੇ ਸਾਈਬਰ ਸੈੱਲ ਦੀਆਂ ਟੀਮਾਂ ਕਾਇਮ ਕਰ ਦਿੱਤੀਆਂ ਗਈਆਂ ਹਨ।