ਮੁੰਬਈ:ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਰਵਾਇਤੀ ਫ਼ਿਲਮਾਂ ਤੇ ਭੂਮਿਕਾਵਾਂ ਤੋਂ ਹੱਟ ਕੇ ਕੁਝ ਵੱਖਰਾ ਕਰਨਾ ਚਾਹੁੰਦਾ ਹੈ। ਉਸ ਨੂੰ ਵੱਖਰੇ ਵਿਸ਼ਿਆਂ ਦੇ ਕਹਾਣੀਕਾਰਾਂ ਦੀ ਭਾਲ ਹੈ। ਆਯੂਸ਼ਮਾਨ ਨੇ ਕਿਹਾ, “ਮੈਂ ਹਮੇਸ਼ਾ ਨਵੇਂ ਕਹਾਣੀਕਾਰਾਂ ਨਾਲ ਕੰਮ ਕਰਨ ਦਾ ਚਾਹਵਾਨ ਹਾਂ ਕਿਉਂਕਿ ਉਹ ਸਿਨੇ ਜਗਤ ’ਚ ਨਵੀਂ ਆਵਾਜ਼ ਅਤੇ ਵੱਖਰਾ ਦ੍ਰਿਸ਼ਟੀਕੋਣ ਲਿਆਉਂਦੇ ਹਨ।’’ ਉਸ ਨੇ ਕਿਹਾ, ‘‘ਨੌਜਵਾਨ ਅਤੇ ਉਭਰਦੇ ਫ਼ਿਲਮ ਨਿਰਮਾਤਾ ਫ਼ਿਲਮ ਜਗਤ ਵਿੱਚ ਆਪਣੀ ਛਾਪ ਛੱਡ ਰਹੇ ਹਨ ਅਤੇ ਉਹ ਹਮੇਸ਼ਾ ਉੱਚ-ਜੋਖਮ ਵਾਲੇ ਫੈਸਲਿਆਂ ਨਾਲ ਅੱਗੇ ਆਉਂਦੇ ਹਨ। ਇਹ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਮੇਰੀਆਂ ਫ਼ਿਲਮਾਂ ਤੇ ਭੂਮਿਕਾਵਾਂ ਜੋਖਮ ਭਰਪੂਰ ਹੋਣ ਦੇ ਨਾਤੇ ਮੈਂ ਇਨ੍ਹਾਂ ਵੱਲ ਖਿੱਚਿਆ ਜਾਂਦਾ ਹਾਂ।’’ ਆਯੂਸ਼ਮਾਨ ਨੇ ਅਜਿਹੇ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ, ਜਿਨ੍ਹਾਂ ਨੇ ਆਪਣੇ ਕਰੀਅਰ ਦੀ ਪਹਿਲੀ ਫ਼ਿਲਮ ਬਣਾਈ ਸੀ। ਇਨ੍ਹਾਂ ਵਿੱਚ ਸ਼ਰਤ ਕਟਾਰੀਆ, ਹਿਤੇਸ਼ ਕੇਵੱਲੀਆ, ਰਾਜ ਸ਼ਾਂਡਲਿਆ, ਆਰ.ਐੱਸ ਪ੍ਰਸੰਨਾ, ਅਕਸ਼ੈ ਰਾਏ, ਵਿਭੂ ਪੁਰੀ, ਨੂਪੁਰ ਅਸਥਾਨਾ, ਅਸ਼ਵਨੀ ਅਈਅਰ ਤਿਵਾੜੀ, ਅਮਿਤ ਸ਼ਰਮਾ ਅਤੇ ਅਮਰ ਕੌਸ਼ਿਕ ਵਰਗੇ ਨੌਜਵਾਨ ਨਿਰਦੇਸ਼ਕ ਸ਼ਾਮਲ ਹਨ। ਆਯੂਸ਼ਮਾਨ ਨੇ ਕਿਹਾ, ‘‘ਮੈਂ ਸਮਝਦਾ ਹਾਂ ਕਿ ਸਾਨੂੰ ਆਪਣੀ ਪਹੁੰਚ ਪ੍ਰਤੀ ਦਲੇਰ ਹੋਣ ਦੀ ਲੋੜ ਹੈ ਕਿਉਂਕਿ ਦਰਸ਼ਕ ਅੱਜ ਬਹੁਤ ਵਧੀਆ ਸਮੱਗਰੀ ਪ੍ਰਾਪਤ ਕਰ ਰਹੇ ਹਨ ਅਤੇ ਉਹ ਮਹਿਜ਼ ਨਵੀਆਂ ਚੀਜ਼ਾਂ ਵੇਖਣਾ ਚਾਹੁੰਦੇ ਹਨ। ਮੈਂ ਇਨ੍ਹਾਂ ਫਿਲਮ ਨਿਰਮਾਤਾਵਾਂ ਨੂੰ ਆਪਣੇ ਵਿਚਾਰਾਂ ਅਤੇ ਰਾਏ ਖੁੱਲ੍ਹ ਕੇ ਜ਼ਾਹਿਰ ਕਰਨ ਦੀ ਸ਼ਲਾਘਾ ਕਰਦਾ ਹਾਂ।