ਟੋਰਾਂਟੋ (ਬਲਜਿੰਦਰ ਸੇਖਾ ) ਅੱਜ ਜਾਰੀ ਹੋਈ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਅਨੁਸਾਰ, ਜੂਨ ਮਹੀਨੇ ਦੌਰਾਨ ਕੈਨੇਡੀਅਨ ਅਰਥਵਿਵਸਥਾ ਵਿਚ 83,000 ਨੌਕਰੀਆਂ ਸ਼ਾਮਲ ਹੋਈਆਂ, ਜਿਸ ਨਾਲ ਬੇਰੁਜ਼ਗਾਰੀ ਦਰ ਵਿਚ 0.1% ਦੀ ਕਮੀ ਦਰਜ ਹੋਈ ਹੈ। ਅੰਕੜਾ ਏਜੰਸੀ ਦੇ ਅਨੁਸਾਰ, ਜ਼ਿਆਦਾਤਰ ਨੌਕਰੀਆਂ ਪਾਰਟ-ਟਾਈਮ ਹਨ ਅਤੇ ਪ੍ਰਾਈਵੇਟ ਸੈਕਟਰ ਵਿਚ 47,000 ਨੌਕਰੀਆਂ ਸ਼ਾਮਲ ਹੋਈਆਂ ਹਨ।
ਪਰ ਦੂਸਰੇ ਪਾਸੇ ਲੋਕਾਂ ਦਾ ਕਹਿਣਾ ਕਿ ਇਹ ਅੰਕੜੇ ਕਾਗਜ਼ੀ ਹਨ । ਜੋ ਇਸ ਸਮੇਂ ਦੌਰਾਨ ਕੈਨੇਡਾ ਵਿੱਚ ਬੇਰੁਜ਼ਗਾਰੀ ਦੇ ਹਾਲਾਤ ਹਨ ਉਹ ਪਿਛਲੇ ਚਾਰ ਦਹਾਕਿਆਂ ਵਿੱਚ ਨਹੀਂ ਦੇਖੇ ਗਏ । ਕੈਨੇਡਾ ਦੇ ਜੰਮਪਲ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੀ ਉਹਨਾਂ ਨੂੰ ਕੰਮ ਨਹੀ ਲੱਭ ਰਹੇ ।ਆਮ ਲੋਕ ਇਕਾਨਮੀ ਵਿੱਚ ਵੱਡੀ ਖੜੋਤ ਦੱਸ ਰਹੇ ਹਨ। ਇਸ ਸਮੇਂ ਟਰੱਕਿਗ ਤੇ ਰੀਅਲ ਇਸਟੇਟ ਖੇਤਰ ਵਿੱਚ ਬਹੁਤ ਜ਼ਿਆਦਾ ਖੜੋਤ ਮਹਿਸੂਸ ਕੀਤੀ ਗਈ ਹੈ।