ਕੈਨੇਡਾ ਦੇ ਓਨਟਾਰੀਓ ਤੇ ਅਲਬਰਟਾ ਸੂਬਿਆਂ ਵਿੱਚ ਹੋਏ ਸਮਝੌਤੇ
ਟੋਰਾਂਟੋ (ਬਲਜਿੰਦਰ ਸੇਖਾ) ਓਨਟਾਰੀਓ ਦੇ ਮਹੱਤਵਪੂਰਨ ਖਣਿਜਾਂ ਅਤੇ ਪੱਛਮੀ ਕੈਨੇਡਾ ਦੇ ਸੂਬੇ ਅਲਬਰਟਾ ਦੇ ਤੇਲ ਅਤੇ ਗੈਸ ਨੂੰ ਨਵੇਂ ਬਾਜ਼ਾਰਾਂ ਤੱਕ ਪਹੁੰਚਾਉਣ ਲਈ ਅੱਜ ਦੋਵਾਂ ਸੂਬਿਆਂ ਨੇ ਸਮਝੌਤਿਆਂ ‘ਤੇ ਦਸਤਖਤ ਕੀਤੇ ਹਨ । ਵਰਨਣਯੋਗ ਹੈ ਕਿ ਪਹਿਲਾਂ ਦੋਵੇਂ ਸੂਬੇ ਅਮਰੀਕਾ ਤੇ ਨਿਰਭਰ ਸਨ । ਪਰ ਹੁਣ ਟੈਰਿਫ ਦੇ ਸਮੇਂ ਵਿੱਚ ਕੈਨੇਡਾ ਆਤਿਮ ਨਿਰਭਰ ਹੋ ਰਿਹਾ ਹੈ ।
ਇਸ ਮੌਕੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਤੇ ਅਲਬਰਟਾ ਦੀ ਪ੍ਰੀਮੀਅਰ ਸਮਿਥ ਨੇ ਓਨਟਾਰੀਓ ਸਟੀਲ ਨਾਲ ਬਣੀਆਂ ਨਵੀਆਂ ਰਾਸ਼ਟਰ-ਨਿਰਮਾਣ ਪਾਈਪਲਾਈਨਾਂ, ਰੇਲ ਲਾਈਨਾਂ ਅਤੇ ਬੰਦਰਗਾਹਾਂ ਦਾ ਨਿਰਮਾਣ ਕਰਨ ਲਈ ਇੱਕ ਇਤਿਹਾਸਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ ਤਾਂ ਜੋ ਦੁਨੀਆ ਭਰ ਵਿੱਚ ਕੈਨੇਡੀਅਨ ਊਰਜਾ ਅਤੇ ਮਹੱਤਵਪੂਰਨ ਖਣਿਜਾਂ ਲਈ ਨਵੇਂ ਬਾਜ਼ਾਰ ਖੋਲ੍ਹੇ ਜਾ ਸਕਣ।ਭਵਿੱਖ ਵਿੱਚ ਅਲਬਰਟਾ ਤੋਂ ਕੱਚਾ ਤੇਲ ਲਿਆ ਕੇ ਓਨਟਾਰੀਓ ਵਿੱਚ ਰਿਫਾਇੰਡ ਕਰਕੇ ਤੇਲ ਦੀ ਦਰਾਮਦ ਕੀਤੀ ਜਾਵੇਗੀ ।
ਜਿਸ ਲਈ ਅਲਬਰਟਾ, ਸਸਕੈਚਵਨ , ਮੈਨੀਟੋਬਾ ਸੂਬਿਆਂ ਵਿੱਚ ਰੇਲ ਲਾਈਨਾਂ ਜਾਂ ਪਾਈਪ ਲਾਈਨਾਂ ਰਾਹੀਂ ਤੇਲ ਦੀ ਸਪਲਾਈ ਕੀਤੀ ਜਾਵੇਗੀ । ਭਵਿੱਖ ਵਿੱਚ ਕੈਨੇਡਾ ਦੇ ਇਹਨਾ ਸੂਬਿਆਂ ਵਿੱਚ ਨਵੇਂ ਰੁਜ਼ਗਾਰ ਪੈਦਾ ਹੋਣਗੇ ।
ਦੋਵਾਂ ਰਾਜਾਂ ਦੇ ਮੁਖੀਆਂ ਨੇ ਕਿਹਾ ਕਿ ਕੈਨੇਡੀਅਨਾਂ ਵਜੋਂ ਇਕੱਠੇ ਕੰਮ ਕਰਕੇ,ਕੈਨੇਡਾ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਅਤੇ ਇੱਕਜੁੱਟ ਬਣਾ ਰਹੇ ਹਾਂ।