ਬ੍ਰੈਂਪਟਨ/ਸਟਾਰ ਨਿਊਜ਼:- ਅਕਤੂਬਰ 2018 ਵਿੱਚ ਹੋਣ ਵਾਲੀਆਂ ਮਿਊਨਿਸਿਪਲ ਚੋਣਾਂ ਵਿੱਚ ਭਾਵੇਂ ਛੇ ਮਹੀਨਿਆਂ ਤੋਂ ਵੱਧ ਦਾ ਸਮਾਂ ਹੈ, ਪਰੰਤੂ ਹੁਣ ਇਹ ਦੇਖਣ ਵਿੱਚ ਕਿ ਤੁਸੀਂ ਮਤਦਾਤਾਵਾਂ ਦੀ ਮੁੱਢਲੀ ਸੂਚੀ ਵਿੱਚ ਹੋ ਜਾਂ ਨਹੀਂ, ਕੁਝ ਸਮਾਂ ਲਗਾਉਣ ਨਾਲ ਇਹ ਵੋਟ ਪਾਉਣ ਵੇਲੇ ਜਾਣ ਨੂੰ ਅਸਾਨ ਬਣਾਵੇਗਾ। ਸਿਟੀ ਆਫ ਬ੍ਰੈਂਪਟਨ ਸਾਰੇ ਯੋਗ ਬ੍ਰੈਂਪਟਨ ਦੇ ਵੋਟਰਾਂ ਨੂੰ ਇਹ ਦੇਖਣ ਲਈ ੱੱੱ।ਵੋਟeਰਲੋਕੁਪ।ਚਅ ‘ਤੇ ਜਾਣ ਲਈ ਉਤਸ਼ਾਹਿਤ ਕਰਦੀ ਹੈ ਕਿ ਉਹਨਾਂ ਨੂੰ ਮਤਦਾਤਾਵਾਂ ਦੀ ਮੁੱਢਲੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਜਾਂ ਨਹੀਂ ਅਤੇ ਇਹ ਕਿ ਉਹਨਾਂ ਦੀ ਜਾਣਕਾਰੀ ਸਹੀ ਹੈ।
ਮਿਊਨਿਸਿਪਲ ਪ੍ਰਾਪਰਟੀ ਅਸੈਸਮੈਂਟ ਕਾਰਪੋਰੇਸ਼ਨ (ਐਮæਪੀæਏæਸੀæ) ਮਤਦਾਤਾਵਾਂ ਦੀ ਮੁੱਢਲੀ ਸੂਚੀ ਸੰਭਾਲਦੀ ਹੈ, ਜਿਸਦੀ ਵਰਤੋਂ ਮਿਊਨਿਸਿਪਲ ਅਤੇ ਸਕੂਲ ਬੋਰਡ ਚੋਣਾਂ ਲਈ ਵੋਟਰ ਸੂਚੀ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ੜੋਟeਰਲੋਕੁਪ।ਚਅ ਐਮæਪੀæਏæਸੀæ ਵੱਲੋਂ ਇੱਕ ਔਨਲਾਈਨ ਸੇਵਾ ਹੈ। ਇਹ ਮਤਦਾਤਾਵਾਂ ਲਈ ਇਸ ਗੱਲ ਦੀ ਪੁਸ਼ਟੀ ਕਰਨ ਦਾ ਇੱਕ ਆਸਾਨ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ ਕਿ ਉਹ ਆਉਣ ਵਾਲੀਆਂ ਮਿਊਨਿਸਿਪਲ ਅਤੇ ਸਕੂਲ ਬੋਰਡ ਚੋਣਾਂ ਵਿੱਚ ਵੋਟ ਪਾਉਣ ਲਈ ਸੂਚੀ ਵਿੱਚ ਹਨ, ਅਤੇ ਉਹਨਾਂ ਦੀ ਸਾਰੀ ਜਾਣਕਾਰੀ ਸਹੀ ਹੈ।
ਸੁਰਖੀਆਂ:
• ਇੱਕ ਯੋਗ ਵੋਟਰ ਉਹ ਵਿਅਕਤੀ ਹੁੰਦਾ ਹੈ, ਜਿਸਦੀ ਉਮਰ ਘੱਟੋ-ਘੱਟ 18 ਸਾਲ ਹੋਵੇ, ਉਹ ਕੈਨੇਡਿਅਨ ਨਾਗਰਿਕ ਹੋਵੇ, ਬ੍ਰੈਂਪਟਨ ਦਾ ਨਿਵਾਸੀ ਹੋਵੇ, ਜਾਂ ਬ੍ਰੈਂਪਟਨ ਵਿੱਚ ਕਿਸੇ ਪ੍ਰਾਪਰਟੀ ਦਾ ਮਾਲਕ ਜਾਂ ਕਿਰਾਏਦਾਰ ਹੋਵੇ ਜਾਂ ਉਸ ਮਾਲਕ ਜਾਂ ਕਿਰਾਏਦਾਰ ਦਾ ਜੀਵਨਸਾਥੀ ਹੋਵੇ
• ਇਹ ਪੁਸ਼ਟੀ ਕਰਨ ਲਈ ਕਿ ਆਉਣ ਵਾਲੀਆਂ ਮਿਊਨਿਸਿਪਲ ਚੋਣਾਂ ਲਈ ਰਿਕਾਰਡ ਕੀਤੀ ਗਈ ਤੁਹਾਡੀ ਜਾਣਕਾਰੀ ਸਹੀ ਹੈ, ਵੋਟeਰਲੋਕੁਪæਚਅ ‘ਤੇ ਜਾਓ, ਅਤੇ ਆਪਣੀ ਮਿਊਨਿਸਿਪਲਿਟੀ, ਪੂਰਾ ਨਾਮ, ਜਨਮ ਮਿਤੀ, ਅਤੇ ਆਪਣੀ ਪ੍ਰਾਪਰਟੀ ਦਾ ਪਤਾ ਜਾਂ ਮੁਲਾਂਕਣ ਰੋਲ ਨੰਬਰ ਦਾਖ਼ਲ ਕਰੋ
• ਭਾਵੇਂ ਤੁਸੀਂ ਪਿਛਲੀਆਂ ਮਿਊਨਿਸਿਪਲ ਚੋਣਾਂ ਵਿੱਚ ਵੋਟਰ ਸੂਚੀ ਵਿੱਚ ਸੀ, ਫਿਰ ਵੀ ਹੁਣ ਇਹ ਤਸਦੀਕ ਕਰਨ ਲਈ ਸੂਚੀ ਦੇਖੋ ਕਿ ਤੁਹਾਡੇ ਵੇਰਵੇ ਸਹੀ ਹਨ
• ਕੀ ਤੁਸੀਂ ਪਿਛਲੇ ਕੁਝ ਸਾਲਾਂ ਵਿੱਚ ਹੀ 18 ਸਾਲਾਂ ਦੇ ਹੋਏ ਹੋ? ਕੀ ਤੁਸੀਂ ਹੁਣੇ ਜਿਹੇ ਹੀ ਬ੍ਰੈਂਪਟਨ ਵਿੱਚ ਆਏ ਹੋ ਜਾਂ ਸ਼ਹਿਰ ਦੇ ਅੰਦਰ ਕਿਸੇ ਨਵੇਂ ਪਤੇ ‘ਤੇ ਚਲੇ ਗਏ ਹੋ? ਕੀ ਤੁਸੀਂ ਇੱਕ ਨਵੇਂ ਕੈਨੇਡਿਅਨ ਨਾਗਰਿਕ ਹੋ? ਆਪਣੀ ਜਾਣਕਾਰੀ ਵੋਟeਰਲੋਕੁਪ।ਚਅ ‘ਤੇ ਅੱਪਡੇਟ ਕਰੋ
• ਹੋਰ ਜਾਣਕਾਰੀ ਲਈ, ਵੋਟeਰਲੋਕੁਪæਚਅ ‘ਤੇ ਜਾਓ ਜਾਂ ਐਮæਪੀæਏæਸੀæ ਨੂੰ 1-866-296-6722 ਜਾਂ ਠਠੈ 1-877-889-6722 ‘ਤੇ ਸੰਪਰਕ ਕਰੋ।