ਓਟਵਾ, 17 ਅਕਤੂਬਰ : ਫਾਰਮਾਸਿਊਟੀਕਲ ਕੰਪਨੀਆਂ ਤੇ ਪੇਸੈਂæਟ ਗਰੁੱਪਜ਼ ਨੂੰ ਡਰ ਹੈ ਕਿ ਕੀਮਤਾਂ ਸਬੰਧੀ ਨਵੇਂ ਦਿਸ਼ਾ ਨਿਰਦੇਸ਼ਾਂ ਨਾਲ ਕੈਨਡਾ ਵਿੱਚ ਚੱਲ ਰਹੇ ਕਲੀਨਿਕਲ ਟ੍ਰਾਇਲਜ਼ ਦੀ ਗਿਣਤੀ ਘੱਟ ਸਕਦੀ ਹੈ ਤੇ ਇਸ ਨਾਲ ਲਾਈਫ ਸੇਵਿੰਗ ਇਲਾਜ ਪਹੁੰਚ ਤੋਂ ਬਾਹਰੇ ਹੋ ਜਾਣਗੇ|
ਨਵੀਆਂ ਤੇ ਫਾਈਨਲ ਗਾਈਡਲਾਈਨਜ਼ ਪੇਟੈਂਟਿਡ ਮੈਡੀਸਿਨ ਪ੍ਰਾਈਸਿਜ਼ ਰਵਿਊ ਬੋਰਡ ਵੱਲੋਂ ਵੀਰਵਾਰ ਤੱਕ ਆਉਣ ਦੀ ਸੰਭਾਵਨਾ ਸੀ| ਇਹ ਬੋਰਡ ਉਹ ਕੀਮਤਾਂ ਤੈਅ ਕਰੇਗਾ ਜੋ ਨਵੀਆਂ ਥੈਰੇਪੀਜ਼ ਲਈ ਡਰੱਗ ਕੰਪਨੀਆਂ ਵੱਧ ਤੋਂ ਵੱਧ ਵਸੂਲ ਸਕਣਗੀਆਂ ਪਰ ਹੁਣ ਇਨ੍ਹਾਂ ਕੀਮਤਾਂ ਬਾਰੇ ਫੈਸਲਾ ਅਗਲੇ ਹਫਤੇ ਤੱਕ ਲਮਕ ਗਿਆ ਹੈ|
ਨਵੇਂ ਨਿਯਮ ਜਨਵਰੀ ਵਿੱਚ ਲਾਗੂ ਹੋਣਗੇ ਤੇ ਇਹ ਉਨ੍ਹਾਂ ਨਵੀਆਂ ਦਵਾਈਆਂ ਉੱਤੇ ਲਾਗੂ ਹੋਣਗੀਆਂ ਜਿਹੜੀਆਂ ਅਜੇ ਵੀ ਪੇਟੈਂਟ ਰਾਹੀਂ ਕਵਰ ਹੁੰਦੀਆਂ ਹਨ| ਇਨ੍ਹਾਂ ਗਾਈਡਲਾਈਨਜ਼ ਬਾਰੇ ਖਰੜਾ ਪਿਛਲੇ ਸਾਲ ਨਵੰਬਰ ਵਿੱਚ ਹੀ ਆ ਗਿਆ ਸੀ ਤੇ ਉਸ ਵਿੱਚ ਦੱਸਿਆ ਗਿਆ ਸੀ ਕਿ ਇਸ ਦੌਰਾਨ ਕੁੱਝ ਕਦਮ ਚੁੱਕੇ ਜਾਣਗੇ ਜਿਨ੍ਹਾਂ ਨਾਲ ਕੀਮਤਾਂ ਘਟਣਗੀਆਂ| ਇਸ ਸਮੇਂ ਬੋਰਡ ਹੋਰਨਾਂ ਦੇਸ਼ਾਂ ਨਾਲ ਤੁਲਨਾ ਕਰਕੇ ਵਿਦੇਸ਼ੀ ਮਾਰਕਿਟਸ ਦੇ ਹਿਸਾਬ ਨਾਲ ਕੈਨੇਡਾ ਵਿੱਚ ਦਵਾਈਆਂ ਦੀਆਂ ਵੱਧ ਤੋਂ ਵੱਧ ਕੀਮਤਾਂ ਤੈਅ ਕਰਨ ਵੱਲ ਧਿਆਨ ਦੇ ਰਿਹਾ ਹੈ|
ਨਵੀਆਂ ਗਾਈਡਲਾਈਨਜ਼ ਜੋ ਕਿ ਕੈਨੇਡਾ ਵਰਗੇ ਦੇਸ਼ਾਂ ਦੇ ਗਰੁੱਪਜ਼ ਵੱਲੋਂ ਪ੍ਰਸਤਾਵਿਤ ਹਨ, ਦਵਾਈਆਂ ਦੀਆਂ ਉੱਚੀਆਂ ਕੀਮਤਾਂ ਨੂੰ ਹਟਾਉਣ ਲਈ ਇੱਕਮਤ ਹਨ| ਇਨੋਵੇਟਿਵ ਮੈਡੀਸਿਨਜ਼ ਕੈਨੇਡਾ, ਜੋ ਕਿ ਇੰਡਸਟਰੀ ਲਾਬੀ ਗਰੁੱਪ, ਦੀ ਪ੍ਰੈਜ਼ੀਡੈਂਟ ਪਾਮੇਲਾ ਫਰੈਲਿਕ ਨੇ ਆਖਿਆ ਕਿ ਇਸ ਤਰ੍ਹਾਂ ਦਵਾਈਆਂ ਦੀਆਂ ਕੀਮਤਾਂ ਘਟਾਉਣ ਨਾਲ ਕੰਪਨੀਆਂ ਕੈਨੇਡੀਅਨ ਮਾਰਕਿਟ ਨੂੰ ਅੱਖੋਂ ਪਰੋਖੇ ਕਰ ਦੇਣਗੀਆਂ|