ਕੁਈਨਜ਼ਟਾਊਨ:ਨਿਊਜ਼ੀਲੈਂਡ ਨੇ ਮੀਂਹ ਤੋਂ ਪ੍ਰਭਾਵਿਤ ਚੌਥੇ ਮਹਿਲਾ ਇੱਕ ਰੋਜ਼ਾ ਮੈਚ ਵਿੱਚ ਅੱਜ ਇੱਥੇ ਭਾਰਤ ਨੂੰ 63 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 4-0 ਦੀ ਲੀਡ ਬਣਾ ਕੇ ਹੂੰਝਾ ਫੇਰੂ ਜਿੱਤ ਵੱਲ ਕਦਮ ਵਧਾ ਲਿਆ ਹੈ। ਮੈਚ ਨੂੰ 20 ਓਵਰ ਦਾ ਕਰ ਦਿੱਤਾ ਗਿਆ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 191 ਦੌੜਾਂ ਬਣਾਈਆਂ। ਭਾਰਤੀ ਟੀਮ 128 ਦੌੜਾਂ ’ਤੇ ਹੀ ਆਊਟ ਹੋ ਗਈ।