ਨਵੀਂ ਦਿੱਲੀ, 30 ਨਵੰਬਰ
ਟੋਕੀਓ ਓਲੰਪਿਕਸ ਲਈ ਕੁਆਲੀਫਾਈ ਕਰਨ ਵਾਲੇ ਕਿਸਾਨ ਦੇ ਪੁੱਤ ਅਵਿਨਾਸ਼ ਸਾਬਲੇ ਨੇ ਐਤਵਾਰ ਨੂੰ 1 ਮਿੰਟ 30 ਸੈਕਿੰਡ ਦੇ ਸਮੇਂ ਨਾਲ ਏਅਰਟੈੱਲ ਦਿੱਲੀ ਹਾਫ ਮੈਰਾਥਨ ਵਿੱਚ ਰਾਸ਼ਟਰੀ ਰਿਕਾਰਡ ਤੋੜ ਦਿੱਤਾ। ਉਹ ਸਾਰੇ ਭਾਰਤੀਆਂ ਨਾਲੋਂ ਕਿਤੇ ਅੱਗੇ ਸੀ ਅਤੇ ਕੁੱਲ 10ਵੇਂ ਸਥਾਨ ‘ਤੇ ਰਿਹਾ। ਪਿਛਲੇ ਸਾਲ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੌਰਾਨ 3000 ਮੀਟਰ ਦੀ ਸਟੀਪਲਚੇਜ਼ ’ਚ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ 26 ਸਾਲਾ ਸਾਬਲੇ 61 ਮਿੰਟਾਂ ਤੋਂ ਵੀ ਘੱਟ ਸਮੇਂ ਵਿਚ ਹਾਫ ਮੈਰਾਥਨ ਪੂਰੀ ਕਰਨ ਵਾਲਾ ਪਹਿਲਾ ਭਾਰਤੀ ਹੈ। ਉਹ ਭਾਰਤੀ ਫੌਜ ਵਿੱਚ ਹੌਲਦਾਰ ਹੈ।