ਖਨੌਰੀ ਬਾਰਡਰ: ਕੇਂਦਰ ਸਰਕਾਰ ਵੱਲੋਂ ਲਿਖਤ ਵਿੱਚ ਮੰਨੀਆਂ ਗਈਆਂ ਮੰਗਾਂ ਅਤੇ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ 26 ਨਵੰਬਰ 2024 ਤੋਂ ਮਰਨ ਵਰਤ ਉੱਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖਨੌਰੀ ਮੋਰਚੇ ਉੱਪਰ ਅੱਜ 52ਵੇਂ ਦਿਨ ਵੀ ਜਾਰੀ ਰਿਹਾ ਜਗਜੀਤ ਸਿੰਘ ਡੱਲੇਵਾਲ ਦੀ ਨਾਜੁਕ ਸਿਹਤ ਨੂੰ ਦੇਖਦੇ ਹੋਏ 111 ਕਿਸਾਨਾਂ ਵੱਲੋਂ ਹਰਿਆਣੇ ਦੀ ਹੱਦ ਅੰਦਰ ਸ਼ੁਰੂ ਕੀਤਾ ਮਾਰਨ ਵਰਤ ਅੱਜ ਦੂਜੇ ਦਿਨ ਵੀ ਜਾਰੀ ਰਿਹਾ।

ਡੱਲੇਵਾਲ ਦੇ ਪਾਣੀ ਵੀ ਪਚ ਰਿਹਾ ਅਤੇ ਪਾਣੀ ਦੀ ਮਾਤਰਾ ਦਿਨੋਂ-ਦਿਨ ਘੱਟਦੀ ਜਾ ਰਹੀ ਹੈ। ਡੱਲੇਵਾਲ ਦੇ ਪਾਣੀ ਨਾ ਪਚਣ ਕਰਕੇ ਉਲਟੀਆਂ ਵੀ ਲੱਗੀਆ ਹਨ ਡੱਲੇਵਾਲ ਨੇ ਦੱਸਿਆ ਪਾਣੀ ਹਜ਼ਮ ਨਹੀਂ ਆ ਰਿਹਾ ਹੈ। ਡਾਕਟਰ ਦਾ ਕਹਿਣਾ ਹੈ ਕਿ ਡੱਲੇਵਾਲ ਦਾ ਭਾਰ ਘੱਟਦਾ ਜਾ ਰਿਹਾ ਹੈ। ਡਾਕਟਰ ਨੇ ਕਿਹਾ ਹੈ ਕਿ ਕਈ ਰਿਪੋਰਟ ਪੌਜੀਟਿਵ ਆ ਰਹੀਆਂ ਹਨ ਭਾਵ ਸਰੀਰ ਚਰਬੀ ਖਾ ਰਿਹਾ ਹੈ। ਡਾਕਟਰ ਦਾ ਕਹਿਣਾ ਹੈ ਕਿ ਪਾਣੀ ਦੀ ਘਾਟ ਕਾਰਨ ਸਰੀਰ ਵਿੱਚ ਡੀਹਾਈਡੇਸ਼ਨ ਹੋ ਰਹੀ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਣਯੋਗ ਸੁਪਰੀਮ ਕੋਰਟ ਵਿੱਚ ਜਵਾਬ ਦਾਖਲ ਕੀਤਾ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਠੀਕ ਹੈ ਪਹਿਲਾ ਨਾਲੋਂ ਤੰਦਰੁਸਤ ਹੋ ਰਹੇ ਹਨ। ਉਹਨਾਂ ਕਿਹਾ ਕਿ ਮੈਡੀਕਲ ਸਾਇੰਸ ਵਿੱਚ ਆਖਿਆ ਗਿਆ ਹੈ ਕਿ ਕੋਈ ਵੀ ਵਿਅਕਤੀ ਸੱਤ ਦਿਨ ਤੱਕ ਮਰਨ ਵਰਤ ਉੱਪਰ ਰਹਿ ਸਕਦਾ ਹੈ ਅਤੇ ਉਸ ਤੋਂ ਬਾਅਦ ਉਸ ਵਿਅਕਤੀ ਨਾਲ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ ਅਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ 52 ਦਿਨ ਤੋਂ ਅੰਨ ਦਾ ਤਿਆਗ ਕਰਕੇ ਸਿਰਫ ਪਾਣੀ ਉੱਪਰ ਹਨ ਅਤੇ ਪਿੱਛਲੇ ਕਈ ਦਿਨਾਂ ਤੋਂ ਉਹਨਾਂ ਨੂੰ ਪਾਣੀ ਵੀ ਪਚਣਾ ਬੰਦ ਹੋ ਚੁੱਕਿਆ ਹੈ।
ਡਾਕਟਰਾਂ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਦੇ ਸਰੀਰ ਵਿੱਚ ਪਾਣੀ ਦੀ ਮਾਤਰਾ ਘਟ ਜਾਂਦੀ ਹੈ ਤਾਂ ਉਸ ਸਥਿਤੀ ਵਿੱਚ ਹਿਊਮਨ ਗਲੋਬਲ ਦੀ ਮਾਤਰਾ ਵੱਧ ਜਾਂਦੀ ਹੈ , 26 ਨਵੰਬਰ ਨੂੰ ਮਰਨ ਵਰਤ ਉੱਪਰ ਬੈਠਣ ਸਮੇਂ ਜਗਜੀਤ ਸਿੰਘ ਡੱਲੇਵਾਲ ਜੀ ਦਾ ਵਜਨ 86 ਕਿਲੋ 950 ਗ੍ਰਾਮ ਸੀ ਜੋ ਕਿ 20 ਕਿਲੋ ਘੱਟ ਕੇ ਹੁਣ 66 ਕਿਲੋ 400 ਗ੍ਰਾਮ ਰਹਿ ਗਿਆ ਹੈ ਅਤੇ ਉਹਨਾਂ ਦੀਆਂ ਹੋਰ ਮੈਡੀਕਲ ਰਿਪੋਰਟਾਂ ਵੀ ਬੇਹੱਦ ਚਿੰਤਾਜਨਕ ਆ ਰਹੀਆਂ ਹਨ ਤਾਂ ਫਿਰ ਪੰਜਾਬ ਸਰਕਾਰ ਵੱਲੋ ਕਿੰਨਾ ਰਿਪੋਰਟਾਂ ਦੇ ਆਧਾਰ ਉੱਪਰ ਉਹਨਾਂ ਨੂੰ ਤੰਦਰੁਸਤ ਆਖਿਆ ਜਾ ਰਿਹਾ ਹੈ?

111 ਕਿਸਾਨਾਂ ਵੱਲੋਂ ਹਰਿਆਣੇ ਦੀ ਹੱਦ ਅੰਦਰ ਸ਼ੁਰੂ ਕੀਤੇ ਮਰਨ ਵਰਤ ਉੱਪਰ ਬੈਠੇ ਕਿਸਾਨ ਵਿੱਚੋ ਇੱਕ ਪ੍ਰਿਤਪਾਲ ਸਿੰਘ ਨੂੰ ਮਿਰਗੀ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਅਚਾਨਕ ਸਿਹਤ ਵਿਗੜਨ ਤੇ ਉਹਨਾਂ ਨੂੰ ਡਾਕਟਰ ਸਵੈਮਾਨ ਦੀ ਟੀਮ ਵੱਲੋ ਫਿਜੀਕਲ ਥਰੈਪੀ ਰਾਹੀਂ ਦਿੱਤੀ ਗਈ ਡਾਕਟਰੀ ਸਹਾਇਤਾ। ਕਿਸਾਨ ਆਗੂਆਂ ਨੇ ਕਿਹਾ ਕਿ ਜਿਸ ਬਾਰਡਰ ਤੋਂ ਪਹਿਲਾਂ ਅੱਥਰੂ ਗੈਸ ਦੇ ਗੋਲੇ ਅਤੇ ਗੋਲੀਬਾਰੀ ਹੁੰਦੀ ਸੀ ਅੱਜ ਉਸੇ ਖਨੌਰੀ ਬਾਰਡਰ ਉੱਪਰ ਹਰਿਆਣਾ ਦੀ ਹੱਦ ਅੰਦਰ ਬੈਠੇ 111 ਕਿਸਾਨਾਂ ਦਾ ਮੈਡੀਕਲ ਮੈਡੀਕਲ ਚੈੱਕਅਪ ਕਰਨ ਲਈ ਹਰਿਆਣਾ ਤੋਂ ਸਰਕਾਰੀ ਡਾਕਟਰਾਂ ਦੀ ਟੀਮ ਪੁੱਜੀ ਹੈ।